ਸਿਧਾਰਥ ਸ਼ੁਕਲਾ ਨੂੰ ਯਾਦ ਕਰ ਭਾਵੁਕ ਹੋਈ ਸ਼ਹਿਨਾਜ਼ ਗਿੱਲ, ਸ਼ਹਿਨਾਜ਼ ਨੇ ਦੱਸਿਆ ਉਸ ਨੂੰ ਕਿਸ ਚੀਜ਼ ਤੋਂ ਲੱਗਦਾ ਹੈ ਡਰ

written by Pushp Raj | December 02, 2022 05:15pm

Shehnaaz Gill remembering Siddharth Shukla : ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਮਸ਼ਹੂਰ ਸ਼ਹਿਨਾਜ਼ ਗਿੱਲ ਆਪਣੀ ਮਿਹਨਤ ਦੇ ਸਦਕਾ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਣਾ ਦੇ ਨਾਲ ਚੈਟ ਸ਼ੋਅ ਵਿੱਚ ਨਜ਼ਰ ਆਈ। ਹੁਣ ਇਸ ਚੈਟ ਸ਼ੋਅ ਦਾ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸ਼ਹਿਨਾਜ਼ ਨੇ ਦੱਸਿਆ ਕੀ ਉਸ ਨੂੰ ਕਿਸ ਚੀਜ਼ ਤੋਂ ਡਰ ਲੱਗਦਾ ਹੈ।

Image Source : Instagram

ਆਯੁਸ਼ਮਾਨ ਖੁਰਾਣਾ ਨਾਲ ਇਸ ਚੈਟ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ 'ਚ ਅਦਾਕਾਰਾ ਸ਼ਹਿਨਾਜ਼ ਗਿੱਲ ਇਕ ਵਾਰ ਫਿਰ ਸਿਧਾਰਥ ਸ਼ੁਕਲਾ ਦਾ ਨਾਂ ਲੈ ਕੇ ਭਾਵੁਕ ਹੁੰਦੀ ਨਜ਼ਰ ਆ ਰਹੀ ਹੈ।

ਹਾਲ ਹੀ 'ਚ ਸ਼ਹਿਨਾਜ਼ ਗਿੱਲ ਨੇ ਆਪਣਾ ਸ਼ੋਅ 'ਦੇਸੀ ਵਾਈਬਸ ਵਿਦ ਸ਼ਹਿਨਾਜ਼ ਗਿੱਲ' ਸ਼ੁਰੂ ਕੀਤਾ ਹੈ। ਅਜਿਹੇ 'ਚ ਆਯੁਸ਼ਮਾਨ ਖੁਰਾਣਾ ਨੇ ਅਭਿਨੇਤਰੀ ਦੇ ਸ਼ੋਅ 'ਚ ਹਿੱਸਾ ਲਿਆ। ਦਰਅਸਲ ਆਯੁਸ਼ਮਾਨ ਖੁਰਾਨਾ ਆਪਣੀ ਫ਼ਿਲਮ 'ਐਨ ਐਕਸ਼ਨ ਹੀਰੋ' ਦੇ ਪ੍ਰਮੋਸ਼ਨ ਦੇ ਸਿਲਸਿਲੇ 'ਚ ਇਸ ਸ਼ੋਅ 'ਚੇ ਪਹੁੰਚੇ ਸਨ ਅਤੇ ਇਸ ਦੌਰਾਨ ਸ਼ਹਿਨਾਜ਼ ਨੂੰ ਆਯੁਸ਼ਮਾਨ ਖੁਰਾਨਾ ਨਾਲ ਕਈ ਗੱਲਾਂ 'ਤੇ ਗੱਲ ਕਰਦੇ ਦੇਖਿਆ ਗਿਆ ਅਤੇ ਫਿਰ ਉਹ ਆਪਣੀ ਜ਼ਿੰਦਗੀ ਦੇ ਉਸ ਮੁਸ਼ਕਿਲ ਦੌਰ ਨੂੰ ਯਾਦ ਕਰਕੇ ਭਾਵੁਕ ਹੋ ਗਈ।

Image Source : Instagram

ਸ਼ੋਅ 'ਚ ਗੱਲਬਾਤ ਦੌਰਾਨ ਆਯੁਸ਼ਮਾਨ ਸ਼ਹਿਨਾਜ਼ ਨੂੰ ਕਹਿੰਦੇ ਹਨ ਕਿ ਤੁਹਾਡੀ ਮਾਸੂਮੀਅਤ ਅੱਜ ਤੱਕ ਬਰਕਰਾਰ ਹੈ ਅਤੇ ਤੁਸੀਂ ਉਸ ਤਰ੍ਹਾਂ ਦੀ ਚੰਗੀ ਲੱਗ ਰਹੀ ਹੋ। ਇਸ 'ਤੇ ਸ਼ਹਿਨਾਜ਼ ਕਹਿੰਦੀ ਹੈ, 'ਕੀ ਪਹਿਲਾਂ ਉਹ ਇਸ ਗੱਲ ਤੋਂ ਡਰਦੀ ਸੀ ਕਿ ਲੋਕ ਉਸ ਨੂੰ ਜੱਜ ਕਰਨਗੇ। ਅੱਜਕਲ ਕਈ ਲੋਕ ਜੱਜ ਹੋਣ ਤੋਂ ਡਰਦੇ ਹਨ। ਸਾਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਹੈ। ਜ਼ਿੰਦਗੀ ਵਿੱਚ ਕਿਸੇ ਨੂੰ ਵੀ ਆਪਣੇ ਜਜ਼ਬਾਤ ਨਹੀਂ ਲੁਕਾਉਣੇ ਚਾਹੀਦੇ ਹਨ।'

Image Source : Instagram

ਹੋਰ ਪੜ੍ਹੋ: ਰਣਵੀਰ ਸਿੰਘ ਸਟਾਰਰ ਫ਼ਿਲਮ 'ਸਰਕਸ' ਦਾ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ

ਸ਼ਹਿਨਾਜ਼ ਗਿੱਲ ਨੇ ਅੱਗੇ ਕਿਹਾ, “ਮੈਂ ਵੀ ਕਈ ਵਾਰ ਭਾਵੁਕ ਪਲਾਂ ਵਿੱਚੋਂ ਲੰਘੀ ਹਾਂ। ਹੁਣ ਮੈਂ ਵੀ ਆਪਣੀਆਂ ਭਾਵਨਾਵਾਂ ਨੂੰ ਦਬਾਉਣਾ ਸਿੱਖ ਲਿਆ ਹੈ। ਮੈਂ ਆਪਣੀਆਂ ਜਜ਼ਬਾਤੀ ਗੱਲਾਂ ਨਹੀਂ ਦੱਸਣਾ ਚਾਹੁੰਦੀ। ਮੇਰੀ ਜ਼ਿੰਦਗੀ 'ਚ ਵੀ ਕਈ ਭਾਵੁਕ ਪਲ ਆਏ ਹਨ, ਪਰ ਮੈਂ ਕਦੇ ਕਿਸੇ ਨੂੰ ਨਹੀਂ ਦੱਸਿਆ, ਕਿਉਂਕਿ ਲੋਕ ਸੋਚਦੇ ਹਨ ਕਿ ਮੈਂ ਹਮਦਰਦੀ ਲੈ ਰਹੀ ਹਾਂ, ਪਰ ਇਹ ਜ਼ਰੂਰ ਹੈ ਕਿ ਹੁਣ ਮੈਂ ਲੋਕਾਂ ਵੱਲੋਂ ਜੱਜ ਕੀਤੇ ਜਾਣ ਦੀ ਪਰਵਾਹ ਨਹੀਂ ਕਰਦੀ ਅਤੇ ਸਿਰਫ ਆਪਣੇ ਕੰਮ ਵੱਲ ਧਿਆਨ ਦਿੰਦੀ ਹਾਂ। "

You may also like