
Shehnaaz Gill and Guru Randhawa cute video: ਹਾਲ ਵਿੱਚ ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਜੋ ਕਿ ਨਵੇਂ ਮਿਊਜ਼ਿਕ ਵੀਡੀਓ ‘Moon Rise’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਹਨ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ, ਹੁਣ ਤੱਕ 26 ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਹਨ। ਇਸ ਮਿਊਜ਼ਿਕ ਵੀਡੀਓ ਦੇ ਸ਼ੂਟ ਸਮੇਂ ਕਈ ਵੀਡੀਓਜ਼ ਸਾਹਮਣੇ ਆਈਆਂ ਸਨ। ਦੋਵਾਂ ਕਲਾਕਾਰਾਂ ਦਾ ਇੱਕ ਹੋਰ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦੋਵੇਂ ਇੱਕ ਦੂਜੇ ਦੇ ਨਾਲ ਰੋਮਾਂਟਿਕ ਹੁੰਦੇ ਹੋਏ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਰਾਖੀ ਸਾਵੰਤ ਨੇ ਆਦਿਲ ਖ਼ਾਨ ਨਾਲ ਬੈੱਡਰੂਮ ਦਾ ਵੀਡੀਓ ਕਰ ਦਿੱਤਾ ਸ਼ੇਅਰ, ਯੂਜ਼ਰਸ ਨੂੰ ਚੜਿਆ ਗੁੱਸਾ; ਦੇਖੋ ਵੀਡੀਓ

ਅਦਾਕਾਰਾ ਸ਼ਹਿਨਾਜ਼ ਗਿੱਲ ਅਤੇ ਗਾਇਕ ਗੁਰੂ ਰੰਧਾਵਾ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਦੋਵਾਂ ਨੂੰ ਇਕੱਠੇ ਸੂਰਜ ਡੁੱਬਣ ਦਾ ਆਨੰਦ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ਹਿਨਾਜ਼ ਗਿੱਲ ਦੇ ਨਾਲ ਇੱਕ ਵੀਡੀਓ ਪੋਸਟ ਕੀਤਾ। ਦੋਵੇਂ ਇੱਕ ਕਮਰੇ ਵਿੱਚ ਨਜ਼ਰ ਆ ਰਹੇ ਹਨ। ਕਮਰੇ ਦੀ ਖਿੜਕੀ ਤੋਂ ਸਮੁੰਦਰ ਦਿਖਾਈ ਦੇ ਰਿਹਾ ਹੈ ਤੇ ਨਾਲ ਹੀ ਸੂਰਜ ਡੁੱਬ ਹੋਇਆ ਨਜ਼ਰ ਆ ਰਿਹਾ ਹੈ। ਦੋਵੇਂ ਇੱਕ ਦੂਜੇ ਦੇ ਨਾਲ-ਨਾਲ ਬੈਠੇ ਹੋਏ ਨੇ ਤੇ ਇੱਕ ਦੂਜੇ ਨਾਲ ਮਸਤੀ ਕਰ ਰਹੇ ਹਨ।

ਸ਼ਹਿਨਾਜ਼ ਅਤੇ ਗੁਰੂ ਰੰਧਾਵਾ ਦਾ ਇਹ ਰੋਮਾਂਟਿਕ ਅੰਦਾਜ਼ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਹੇ ਹਨ। ਦੋਵੇਂ ਠੰਢ ਲੱਗਣ ਵਾਲੀ ਅਦਾਕਾਰੀ ਕਰ ਰਹੇ ਨੇ ਇੱਕ-ਦੂਜੇ ਨੂੰ ਜੱਫੀ ਪਾ ਲੈਂਦੇ ਨੇ। ਵੀਡੀਓ 'ਚ ਸ਼ਹਿਨਾਜ਼ ਨੇ ਚਿੱਟੇ ਰੰਗ ਦੀ ਕਮੀਜ਼ ਅਤੇ ਡੈਨਿਮ ਪਹਿਨੀ ਹੋਈ ਹੈ ਅਤੇ ਉਹ ਨੰਗੇ ਪੈਰੀਂ ਬੈਠੀ ਹੈ। ਗੁਰੂ ਰੰਧਾਵਾ ਨੇ ਕਾਲੇ ਰੰਗ ਦਾ ਸਵੈਟਰ, ਪੈਂਟ ਅਤੇ ਚਿੱਟੇ ਸਨੀਕਰ ਪਹਿਨੇ ਹੋਏ ਹਨ। ਉਸ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ, ‘ਕਿੰਨਾ ਪਿਆਰਾ ਸੂਰਜ ਡੁੱਬ ਰਿਹਾ ਹੈ... ਪੈ ਗਈਆਂ ਸ਼ਾਮਾਂ ਸ਼ਹਿਨਾਜ਼ ਦੇ ਨਾਲ’। ਇਸ ਪੋਸਟ ਉੱਤੇ ਫੈਨਜ਼ ਖੂਬ ਪਿਆਰ ਲੁੱਟਾ ਰਹੇ ਹਨ।

ਇੱਥੋਂ ਤੱਕ ਕਿ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਡੇਟ ਕਰਨ ਦੀ ਸਲਾਹ ਵੀ ਦੇ ਦਿੱਤੀ ਹੈ। ਵੀਡੀਓ 'ਤੇ ਟਿੱਪਣੀ ਕਰਦੇ ਹੋਏ, ਇੱਕ ਪ੍ਰਸ਼ੰਸਕ ਨੇ ਕਿਹਾ ਕਿ ‘ਕਮਿਸਟਰੀ ਭਾਈ ਕਮਿਸਟਰੀ ਹੈ…ਭਵਿੱਖ ਵਿੱਚ ਇਨ੍ਹਾਂ ਦੋਵਾਂ ਨੂੰ ਇੱਕ ਵੱਡੇ ਪ੍ਰੋਜੈਕਟ ਵਿੱਚ ਇਕੱਠੇ ਦੇਖਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ’। ਇੱਕ ਹੋਰ ਯੂਜ਼ਰ ਨੇ ਕਿਹਾ, ਬਹੁਤ ਕੁਦਰਤੀ ਅਤੇ ਸੱਚੀ ਹੈ। ਇਕ ਹੋਰ ਯੂਜ਼ਰ ਨੇ ਕਿਹਾ, 'ਕਿਤਨੇ ਪਿਆਰੇ ਲਗਤੇ ਹੋ, ਅਬ ਤੋਹ ਡੇਟ ਕਰਲੋ ਯਾਰ'।
View this post on Instagram