ਬ੍ਰਹਮ ਕੁਮਾਰੀ ਸਮਾਗਮ 'ਚ ਹੋਈਆ ਸ਼ਹਿਨਾਜ਼ ਗਿੱਲ ਦਾ ਸਨਮਾਨ, ਸਿਡਨਾਜ਼ੀਅਨਸ ਨੇ ਕੀਤੀ ਸ਼ਹਿਨਾਜ ਦੀ ਤਰੀਫ

Written by  Pushp Raj   |  May 07th 2022 05:58 PM  |  Updated: May 07th 2022 05:58 PM

ਬ੍ਰਹਮ ਕੁਮਾਰੀ ਸਮਾਗਮ 'ਚ ਹੋਈਆ ਸ਼ਹਿਨਾਜ਼ ਗਿੱਲ ਦਾ ਸਨਮਾਨ, ਸਿਡਨਾਜ਼ੀਅਨਸ ਨੇ ਕੀਤੀ ਸ਼ਹਿਨਾਜ ਦੀ ਤਰੀਫ

ਸ਼ਹਿਨਾਜ਼ ਗਿੱਲ ਮਨੋਰੰਜਨ ਜਗਤ ਦੀ ਮਸ਼ਹੂਰ ਅਦਾਕਾਰਾ ਹੈ। ਉਸ ਨੇ ਬਿੱਗ ਬੌਸ 13 'ਤੇ ਮਰਹੂਮ ਸਿਧਾਰਥ ਸ਼ੁਕਲਾ ਨਾਲ ਡੂੰਘਾ ਰਿਸ਼ਤਾ ਵਿਕਸਿਤ ਕੀਤਾ ਅਤੇ ਉਸ ਦੇ ਵੱਲੋਂ ਬ੍ਰਹਮ ਕੁਮਾਰੀਆਂ ਨਾਲ ਜਾਣ-ਪਛਾਣ ਕਰਵਾਈ ਗਈ। ਅਭਿਨੇਤਾ ਦੀ ਮੌਤ ਤੋਂ ਬਾਅਦ ਉਹ ਨਿਯਮਿਤ ਤੌਰ 'ਤੇ ਬ੍ਰਹਮ ਕੁਮਾਰੀ ਸੰਸਥਾ ਤੇ ਭੈਣਾਂ ਨਾਲ ਜੁੜੀ ਹੈ ਅਤੇ ਹਾਲ ਹੀ ਵਿੱਚ ਇੱਕ ਇਵੈਂਟ ਵਿੱਚ ਉਨ੍ਹਾਂ ਨਾਲ ਦੇਖੀ ਗਈ ਸੀ।

ਅਭਿਨੇਤਰੀ ਨੂੰ ਸਮਾਰੋਹ ਵਿੱਚ ਬ੍ਰਹਮ ਕੁਮਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਸੀ, ਅਤੇ ਉਸ ਦੇ ਫੈਨਜ਼ ਉਸ ਦੀ ਸ਼ਲਾਘਾ ਕਰ ਰਹੇ ਹਨ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ 'ਕੀਪ ਸ਼ਾਈਨਿੰਗ ਸ਼ਹਿਨਾਜ਼' ਟ੍ਰੈਂਡ ਹੋ ਰਿਹਾ ਹੈ। ਸ਼ਹਿਨਾਜ਼ ਦੇ ਫੈਨਜ਼ ਉਸ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ।

ਪਿਛਲੇ ਦਿਨੀਂ ਸ਼ਹਿਨਾਜ਼ ਨੂੰ ਮੁੰਬਈ ਏਅਰਪੋਰਟ 'ਤੇ ਬ੍ਰਹਮ ਕੁਮਾਰੀ ਭੈਣ ਨਾਲ ਦੇਖਿਆ ਗਿਆ ਸੀ। ਜਿਨ੍ਹਾਂ ਨੂੰ ਨਹੀਂ ਪਤਾ ਉਨ੍ਹਾਂ ਨੂੰ ਦੱਸ ਦਈਏ ਕਿ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਵੀ ਬ੍ਰਹਮ ਕੁਮਾਰੀ ਸੰਸਥਾ ਦੇ ਇੱਕ ਸਮਰਪਿਤ ਮੈਂਬਰ ਸੀ, ਅਤੇ ਹੁਣ ਉਸ ਦੀ ਪਿਆਰੀ ਦੋਸਤ ਸ਼ਹਿਨਾਜ਼ ਉਨ੍ਹਾਂ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੀ ਹੈ।

ਦਿੱਲੀ 'ਚ ਹੋਏ ਸਮਾਗਮ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਚੁੱਕੀਆਂ ਹਨ। ਇੱਕ ਵੀਡੀਓ ਵਿੱਚ, ਸ਼ਹਿਨਾਜ਼ ਨੇ ਕਿਹਾ ਕਿ ਉਹ ਸਮਾਜ ਵਿੱਚ ਲੋਕਾਂ ਦੀ ਸੇਵਾ ਕਰਨ ਲਈ ਹੋਰ ਕੁਝ ਕਰਨਾ ਚਾਹੁੰਦੀ ਹੈ। ਦੂਜੇ ਵੀਡੀਓ ਵਿੱਚ, ਸ਼ਹਿਨਾਜ਼ ਨੇ ਬ੍ਰਹਮ ਕੁਮਾਰੀ ਸਮਾਗਮ ਵਿੱਚ ਕਈ ਹੋਰਾਂ ਨਾਲ ਪੰਜਾਬੀ ਲੋਕ ਧੁਨਾਂ 'ਤੇ ਪ੍ਰਦਰਸ਼ਨ ਕੀਤਾ।

ਹੋਰ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪਹੁੰਚ ਗਿੱਪੀ ਗਰੇਵਾਲ ਤੇ ਦਿਵਿਆ ਦੱਤਾ

ਵਰਕ ਫਰੰਟ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਗਿੱਲ ਜਲਦ ਹੀ ਸਲਮਾਨ ਖਾਨ ਦੀ ਫਿਲਮ 'ਕਭੀ ਈਦ ਕਭੀ ਦੀਵਾਲੀ' ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ। ਇਹ ਉਸ ਦਾ ਬਾਲੀਵੁੱਡ ਵਿੱਚ ਪਹਿਲਾ ਡੈਬਿਊ ਹੋਵੇਗਾ। ਇਸ ਤੋਂ ਪਹਿਲਾਂ ਸ਼ਹਿਨਾਜ਼ ਪੰਜਾਬੀ ਫਿਲਮ ਹੌਸਲਾ ਰੱਖ ਵਿੱਚ ਨਜ਼ਰ ਆ ਚੁੱਕੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network