ਜਾਣੋ ਸ਼ਹਿਨਾਜ਼ ਗਿੱਲ ਨੇ ਕਿਉਂ ਬਣਵਾਇਆ ਹੋਇਆ ਹੈ ਕਰਨ ਔਜਲਾ ਦਾ ਟੈਟੂ

Written by  Lajwinder kaur   |  April 26th 2020 03:17 PM  |  Updated: April 26th 2020 03:17 PM

ਜਾਣੋ ਸ਼ਹਿਨਾਜ਼ ਗਿੱਲ ਨੇ ਕਿਉਂ ਬਣਵਾਇਆ ਹੋਇਆ ਹੈ ਕਰਨ ਔਜਲਾ ਦਾ ਟੈਟੂ

ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂਅ ਨਾਲ ਜਾਣੀ ਜਾਂਦੀ ਸ਼ਹਿਨਾਜ਼ ਗਿੱਲ ਜੋ ਕਿ ਆਪਣੀ ਕਿਊਟ ਅਦਾਵਾਂ ਕਰਕੇ ਸੋਸ਼ਲ ਮੀਡੀਆ ‘ਤੇ ਛਾਈ ਰਹਿੰਦੀ ਹੈ । ਜੇ ਗੱਲ ਕਰੀਏ ਟੈਟੂਆਂ ਦਾ ਤਾਂ ਪੰਜਾਬੀ ਇੰਡਸਟਰੀ ‘ਚ ਕਈ ਕਲਾਕਾਰ ਨੇ ਜਿਨ੍ਹਾਂ ਨੇ ਆਪਣੇ ਮਨਪਸੰਦੀਦਾ ਗਾਇਕਾਂ ਜਾਂ ਫੇਰ ਅਦਾਕਾਰਾਂ ਦੇ ਨਾਂਅ ਦੇ ਟੈਟੂ ਗੁੰਦਵਾਏ ਹੋਏ ਨੇ । ਬਹੁਤ ਘੱਟ ਲੋਕ ਜਾਣਦੇ ਨੇ ਕਿ ਸ਼ਹਿਨਾਜ਼ ਗਿੱਲ ਨੇ ਪੰਜਾਬੀ ਗਾਇਕ ਦਾ ਟੈਟੂ ਆਪਣੀ ਕਮਰ ਉੱਤੇ ਗੁੰਦਵਾਇਆ ਹੋਇਆ ਹੈ ।

ਜੀ ਹਾਂ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਆਪਣੀ ਕਮਰ ਦੇ ਉਪਰ ਗੀਤਾਂ ਦੀ ਮਸ਼ੀਨ ਕਹਿ ਜਾਣ ਵਾਲੇ ਕਰਨ ਔਜਲਾ ਦੀ ਤਸਵੀਰ ਵਾਲਾ ਟੈਟੂ ਗੁੰਦਵਾਇਆ ਹੋਇਆ ਹੈ । ਇਸ ਟੈਟੂ ‘ਤੇ ਕਰਨ ਔਜਲਾ ਦੀ ਸਾਇਡ ਲੁੱਕ ਵਾਲੀ ਫੋਟੋ ਬਣਵਾਈ ਹੋਈ ਹੈ ਤੇ ਨਾਲ ਹੀ ਕਰਨ ਔਜਲਾ ਦੇ ਗੀਤ Don't Look ਵਾਲੀ ਲਾਈਨ ਵੀ ਲਿਖਵਾਈ ਹੋਈ ਹੈ । ਸ਼ਹਿਨਾਜ਼ ਗਿੱਲ ਦੀ ਖੁਵਾਹਿਸ਼ ਹੈ ਕਿ ਉਨ੍ਹਾਂ ਦਾ ਲਾਈਫ ਪਾਟਨਰ ਦਾ ਐਟੀਟਿਊਡ ਵੀ ਇੱਦਾਂ ਦਾ ਹੀ ਹੋਵੇ ।

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਸਾਰੇ ਨਾਮੀ ਗਾਇਕਾਂ ਦੇ ਵੀਡੀਓ ‘ਚ ਅਦਾਕਾਰੀ ਕਰ ਚੁੱਕੇ ਨੇ ਤੇ ਇਸ ਤੋਂ ਇਲਾਵਾ ਉਹ ਆਪਣੇ ਸਿੰਗਲ ਤੇ ਡਿਊਟ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੇ ਨੇ । ਹਾਲ ਹੀ ‘ਚ ਉਨ੍ਹਾਂ ਦਾ ‘ਬਾਰੀ 2’ ਗੀਤ ਐਲੀ ਮਾਂਗਟ ਦੇ ਨਾਲ ਰਿਲੀਜ਼ ਹੋਇਆ ਹੈ । ਦਰਸ਼ਕਾਂ ਵੱਲੋਂ ਇਸ ਗੀਤ ਨੂੰ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ । ਇਸ ਤੋਂ ਇਲਾਵਾ ਉਹ ‘ਡਾਕਾ’ ਤੇ ‘ਕਾਲਾ ਸ਼ਾਹ ਕਾਲਾ’ ਵਰਗੀ ਫ਼ਿਲਮਾਂ ‘ਚ ਅਦਾਕਾਰੀ ਵੀ ਕਰ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network