ਸ਼ਹਿਨਾਜ਼ ਗਿੱਲ ਨੇ ਜੱਸੀ ਗਿੱਲ ਦੇ ਨਵੇਂ ਗੀਤ ‘ਤੇ ਬਣਾਇਆ TIK TOK ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  April 14th 2020 01:34 PM  |  Updated: April 14th 2020 01:34 PM

ਸ਼ਹਿਨਾਜ਼ ਗਿੱਲ ਨੇ ਜੱਸੀ ਗਿੱਲ ਦੇ ਨਵੇਂ ਗੀਤ ‘ਤੇ ਬਣਾਇਆ TIK TOK ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਜੋ ਕਿ ਏਨੀਂ ਦਿਨੀਂ ਲਾਕਡਾਊਨ ਦੇ ਚੱਲਦੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੀ ਹੈ । ਉਨ੍ਹਾਂ ਦਾ ਨਵਾਂ ਟਿਕ ਟਾਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।

 

@shehnazgill1Ena tainu chauni a @jassie.gill1♬ Ehna Chauni aa - Version 1 - Jassie Gill

ਇਸ ਵੀਡੀਓ ਨੂੰ ਉਨ੍ਹਾਂ ਨੇ ਜੱਸੀ ਗਿੱਲ ਦੇ ਨਵੇਂ ਗੀਤ ‘ਏਨਾਂ ਚਾਹੁੰਨੀ ਹਾਂ’ ‘ਤੇ ਬਣਾਇਆ ਹੈ । ਸ਼ਹਿਨਾਜ਼ ਨੇ ਬਲੈਕ ਰੰਗ ਦੀ ਡਰੈੱਸ  ਪਾਈ ਹੋਈ ਹੈ ਤੇ ਜੱਸੀ ਗਿੱਲ ਦੇ ਗੀਤ ‘ਤੇ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ । ਦਰਸ਼ਕਾਂ ਨੂੰ ਉਨ੍ਹਾਂ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਵੀ ਸ਼ੇਅਰ ਕੀਤਾ ਹੈ ।

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਦੇਸ਼ ‘ਚ ਲਾਕਡਾਊਨ ਲੱਗਣ ਤੋਂ ਪਹਿਲਾਂ ਉਹ ਟੀਵੀ ‘ਤੇ ਇੱਕ ਰਿਆਲਟੀ ਸ਼ੋਅ ਕਰ ਰਹੀ ਸੀ । ਜੇ ਗੱਲ ਕਰੀਏ ਉਨ੍ਹਾਂ ਦੇ ਕੰਮ ਦੀ ਤਾਂ ਉਹ ਕਈ ਪੰਜਾਬੀ ਗੀਤਾਂ ‘ਚ ਅਦਾਕਾਰੀ ਵੀ ਕਰ ਚੁੱਕੀ ਹੈ ਤੇ ਨਾਲ ਹੀ ਕਾਲਾ ਸ਼ਾਹ ਕਾਲਾ ਤੇ ਡਾਕਾ ਵਰਗੀ ਫ਼ਿਲਮਾਂ ‘ਚ ਅਦਾਕਾਰੀ ਦੇ ਜਲਵੇ ਵੀ ਬਿਖੇਰ ਚੁੱਕੀ ਹੈ । ਹਾਲ ਹੀ ‘ਚ ਉਹ ਸਿਧਾਰਥ ਸ਼ੁਕਲਾ ਦੇ ਨਾਲ ਹਿੰਦੀ ਗੀਤ ‘ਭੁਲਾ ਦੂੰਗਾ’ ‘ਚ ਨਜ਼ਰ ਆਈ ਸੀ । ਦਰਸ਼ਕਾਂ ਵੱਲੋਂ ਇਸ ਗੀਤ ਨੂੰ ਕਾਫੀ ਪਿਆਰ ਦਿੱਤਾ ਗਿਆ ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network