ਪਾਕਿਸਤਾਨ ਦੇ ਗੀਤ 'Pasoori' ‘ਤੇ ਸ਼ਹਿਨਾਜ਼ ਗਿੱਲ ਨੇ ਵੀਡੀਓ ਬਣਾ ਕੇ ਲੁੱਟਿਆ ਮੇਲਾ, ਪ੍ਰਸ਼ੰਸਕ ਹੋਏ ਦੀਵਾਨੇ

written by Lajwinder kaur | May 13, 2022

Shehnaaz Gill dances to Pasoori song: ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਗਿੱਲ ਜੋ ਆਪਣੀ ਵੀਡੀਓਜ਼ ਤੇ ਤਸਵੀਰਾਂ ਕਰਕੇ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ। ਪ੍ਰਸ਼ੰਸਕ ਵੀ Shehnaaz Gill ਦੀਆਂ ਵੀਡੀਓਜ਼ ਨੂੰ ਏਨਾਂ ਪਿਆਰ ਦਿੰਦੇ ਨੇ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਅਦਾਕਾਰਾ ਸ਼ਹਿਨਾਜ਼ ਦਾ ਇੱਕ ਹੋਰ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਟਰੈਂਡ ਕਰ ਰਿਹਾ ਹੈ। ਜੀ ਹਾਂ ਇਹ ਗੀਤ ਉਨ੍ਹਾਂ ਨੇ ਪਾਕਿਸਤਾਨੀ ਗੀਤ ਪਸੂਰੀ ਉੱਤੇ ਬਣਾਇਆ ਹੈ।

image From Instagram

ਹੋਰ ਪੜ੍ਹੋ : ਮਨਿੰਦਰ ਬੁੱਟਰ ਦਾ ਨਵਾਂ ਗੀਤ ‘Mera Rang’ ਹੋਇਆ ਰਿਲੀਜ਼, ਬਾਲੀਵੁੱਡ ਅਦਾਕਾਰਾ ਨਰਗਿਸ ਫ਼ਾਖਰੀ ਦੇ ਨਾਲ ਇਸ਼ਕ ਲੜਾਉਂਦੇ ਨਜ਼ਰ ਆਏ ਗਾਇਕ

ਉਸ ਵੀਡੀਓ ਨੂੰ ਦੇਖ ਕੇ Shehnaaz Gill ਦੇ ਪ੍ਰਸ਼ੰਸਕ ਉਸ ਦੇ ਅੰਦਾਜ਼ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਵਾਇਰਲ ਹੋ ਰਹੀ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਗਿੱਲ ਆਪਣੇ ਘਰ ਦੀ ਬਾਲਕੋਨੀ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ।

shehnaaz Gill pasoori image From Instagram

ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਗਿੱਲ ਲਾਲ ਰੰਗ ਦੀ ਲੰਬੀ ਕੁੜਤੀ 'ਚ ਨਜ਼ਰ ਆ ਰਹੀ ਹੈ। ਖੁੱਲ੍ਹੇ ਵਾਲਾਂ ‘ਚ ਉਸ ਦੀ ਲੁੱਕ ਕਾਫੀ ਗਲੈਮਰਸ ਲੱਗ ਰਹੀ ਹੈ। ਇਸ ਵੀਡੀਓ 'ਚ ਉਹ ਖੁਸ਼ੀ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਉਸ ਦੇ ਅੰਦਾਜ਼ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

shehnaazgill4 image From Instagram

ਅਲੀ ਸੇਠੀ ਅਤੇ ਸ਼ੇਅ ਗਿੱਲ ਸਟਾਰਰ ਗੀਤ 'ਪਸੂਰੀ' ਨਿੱਤ ਨਵੇਂ ਰਿਕਾਰਡ ਬਣਾਉਂਦਾ ਨਜ਼ਰ ਆ ਰਿਹਾ ਹੈ। ਕੋਕ ਸਟੂਡੀਓ ਸੀਜ਼ਨ 14 ਦੇ ਇਸ ਗੀਤ ਨੇ ਸਾਰਿਆਂ ਨੂੰ ਮੰਤਰਮੁਗਧ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਗਿੱਲ ਨੇ ਵੀਡੀਓ ਬਣਾ ਕੇ ਇਸ ਗੀਤ ਚਾਰ ਚੰਨ ਲਗਾ ਦਿੱਤੇ ਹਨ।

ਕਮੈਂਟ ਕਰਦੇ ਹੋਏ ਸ਼ਹਿਨਾਜ਼ ਦੇ ਇੱਕ ਫੈਨ ਨੇ ਲਿਖਿਆ- ਕੀ ਗੱਲ ਹੈ, ਸ਼ਹਿਨਾਜ਼ ਬਹੁਤ ਪਿਆਰੀ ਹੈ।  ਤੁਹਾਨੂੰ ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਉਹ ਫ਼ਿਲਮ 'ਕਭੀ ਈਦ ਕਭੀ ਦੀਵਾਲੀ' 'ਚ ਸਲਮਾਨ ਖਾਨ ਦੇ ਨਾਲ ਨਜ਼ਰ ਆਵੇਗੀ।

ਹੋਰ ਪੜ੍ਹੋ : ਕਿਸ਼ਵਰ ਮਰਚੈਂਟ ਨੇ ਆਪਣੇ ਬੇਟੇ ਨਿਰਵੈਰ ਦੇ 'ਮੁੰਡਨ' ਸਮਾਰੋਹ ਦੀ ਨਿੱਕੀ ਜਿਹੀ ਝਲਕ ਕੀਤੀ ਸਾਂਝੀ, ਕਿਹਾ- ‘ਪੇਸ਼ ਹੈ ਸਾਡਾ ਗੰਜੂ ਰਾਏ’

 

 

View this post on Instagram

 

A post shared by Shehnaaz Gill (@shehnaazgill)

You may also like