‘ਕੁੜਤਾ ਪਜਾਮਾ’ ਨਾਲ ਸ਼ਹਿਨਾਜ਼ ਗਿੱਲ ਪਾਏਗੀ ਧਮਾਲ, ਸੋਸ਼ਲ ਮੀਡੀਆ ’ਤੇ ਸ਼ਹਿਨਾਜ਼ ਨੇ ਦੱਸਿਆ ਦਿਲ ਦਾ ਹਾਲ

written by Rupinder Kaler | July 14, 2020

ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਛੇਤੀ ਹੀ ਟੋਨੀ ਕੱਕੜ ਦੇ ਨਾਲ ਇੱਕ ਮਿਊਜ਼ਿਕ ਵੀਡੀਓ ਵਿਚ ਨਜ਼ਰ ਆਉਣ ਵਾਲੀ ਹੈ। ਸ਼ਹਿਨਾਜ਼ ਨੇ ਇਹ ਜਾਣਕਾਰੀ ਆਪਣੀ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ। ਦਰਅਸਲ, ਸ਼ਹਿਨਾਜ਼ ਗਿੱਲ ਅਤੇ ਟੋਨੀ ਕੱਕੜ ਦਾ ਨਵਾਂ ਗਾਣਾ ' ਕੁੜਤਾ ਪਜਾਮਾ' 17 ਜੁਲਾਈ ਨੂੰ ਰਿਲੀਜ਼ ਹੋ ਰਿਹਾ ਹੈ ਤੇ ਗਿੱਲ ਗਾਣੇ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। https://www.instagram.com/p/CCdb2lRBCzy/ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਟੋਨੀ ਕੱਕੜ ਨਾਲ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ' ਚ ਲਿਖਿਆ, “ਮੈਨੂੰ ਇਹ ਗਾਣਾ ਬਹੁਤ ਪਸੰਦ ਹੈ, ਬਾਬਾ ਜੀ, ਕਿਰਪਾ ਇਸ ਨੂੰ ਜਲਦੀ ਰਿਲੀਜ਼ ਕਰੋ ਅਤੇ ਹਿੱਟ ਹੋ ਜਾਓ ਅਤੇ ਬਹੁਤ ਸਾਰਾ ਕੰਮ ਕਰੋ। ਆਜਾ- ਜਲਦੀ ਆਓ ‘ਕੁੜਤਾ ਪਜਾਮਾ’।“ https://www.instagram.com/p/CCiU0juBVsq/ ਇਸ ਤਸਵੀਰ ਵਿਚ ਸ਼ਹਿਨਾਜ਼ ਗਿੱਲ ਬਹੁਤ ਹੀ ਪਿਆਰੀ ਲੱਗ ਰਹੀ ਹੈ। ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਨੇ ਪੰਜਾਬੀ ਫਿਲਮ ਇੰਡਸਟਰੀ ਵਿਚ ਬਹੁਤ ਨਾਂ ਕਮਾਇਆ। ਪਰ ਬਿੱਗ ਬੌਸ 13 ਵਿੱਚ ਆਉਣ ਤੋਂ ਬਾਅਦ ਸ਼ਹਿਨਾਜ਼ ਗਿੱਲ ਹੋਰ ਫੇਮਸ ਹੋ ਗਈ। ਘਰ ਰਹਿੰਦੇ ਹੋਏ ਸ਼ਹਿਨਾਜ਼ ਗਿੱਲ ਦੀ ਫੈਨ ਫੋਲੋਇੰਗ ਇੰਨੀ ਵੱਧ ਗਈ ਕਿ ਉਸ ਦਾ ਹੈਸ਼ਟੈਗ ਅਕਸਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਹੁੰਦਾ ਹੈ। https://www.instagram.com/p/CCVC5WphAqQ/

0 Comments
0

You may also like