ਸ਼ਹਿਨਾਜ਼ ਗਿੱਲ ਨੇ ਆਪਣੀ ਮੰਗਣੀ ਨੂੰ ਲੈ ਕੇ ਕਹੀ ਇਹ ਗੱਲ

written by Rupinder Kaler | November 07, 2020

ਸ਼ਹਿਨਾਜ਼ ਗਿੱਲ ਹਾਲ ਹੀ ਵਿੱਚ ਗਾਇਕ ਅਰਜੁਨ ਕਾਨੂਗੋ ਨਾਲ ਇੰਸਟਾਗ੍ਰਾਮ ਤੇ ਲਾਈਵ ਆਈ ਸੀ ਸੀ । ਇਸ ਲਾਈਵ ਦੌਰਾਨ ਜਦੋਂ ਸ਼ਹਿਨਾਜ਼ ਤੇ ਅਰਜੁਨ ਨੂੰ ਪੁੱਛਿਆ ਗਿਆ ਕਿ ਉਹ ਮੰਗਣੀ ਕਦੋਂ ਕਰ ਰਹੇ ਹਨ ਤਾਂ ਸ਼ਹਿਨਾਜ਼ ਨੇ ਕਿਹਾ ‘ਮੇਰੀ ? ਮੇਰੀ ਨਹੀਂ ਹੋਏਗੀ ਯਾਰ । ਮੇਰੀ ਇਸ ਤਰ੍ਹਾਂ ਦੀ ਕਿਸਮਤ ਕਿੱਥੇ’ । Shehnaaz Gill Talks About Her Weight Loss Journey ਹੋਰ ਪੜ੍ਹੋ :

Tony Kakkar And Shehnaaz Gill Latest Song Kurta Pajama Released ਸ਼ਹਿਨਾਜ਼ ਦੀ ਇਹ ਗੱਲ ਸੁਣਕੇ ਅਰਜੁਨ ਹੱਸ ਪੈਂਦੇ ਹਨ । ਦੋਵੇਂ ਲਾਈਵ ਸੈਸ਼ਨ ਦੌਰਾਨ ਕਾਫੀ ਮਸਤੀ ਕਰਦੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਾਲ ਹੀ ਵਿੱਚ ਇਸ ਜੋੜੀ ਦਾ ਗਾਣਾ ‘ਵਾਦਾ ਹੈ’ ਰਿਲੀਜ਼ ਹੋਇਆ ਹੈ । ਇਸ ਗਾਣੇ ਨੂੰ ਅਰਜੁਨ ਨੇ ਗਾਇਆ ਹੈ ਤੇ ਕੰਪੋਜ ਵੀ ਖੁਦ ਕੀਤਾ ਹੈ । shehnaz-gill ਇਸ ਤੋਂ ਪਹਿਲਾਂ ਵੀ ਇਸ ਜੋੜੀ ਦਾ ਇੱਕ ਗਾਣਾ ਰਿਲੀਜ਼ ਹੋਇਆ ਸੀ । ਜਿਸ ਦੀ ਕਾਫੀ ਤਾਰੀਫ ਹੋਈ ਸੀ । ਪ੍ਰਸ਼ੰਸਕਾਂ ਨੂੰ ਸ਼ਹਿਨਾਜ਼ ਦੀ ਆਵਾਜ਼ ਕਾਫੀ ਪਸੰਦ ਆਈ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਹਿਨਾਜ਼ ਦੇ ਬਿੱਗ ਬਾਸ ‘ਚ ਆਉਣ ਤੋਂ ਬਾਅਦ ਕਾਫੀ ਫੈਨ ਫਾਲੋਵਿੰਗ ਵਧੀ ਹੈ । ਹਾਲ ਹੀ ਵਿੱਚ ਉਸ ਨੇ ਆਪਣੀ ਲੁੱਕ ਵਿੱਚ ਵੀ ਬਦਲਾਅ ਲਿਆਂਦਾ ਹੈ । ਜਿਹੜਾ ਕਿ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

0 Comments
0

You may also like