ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਅਦਾਕਾਰਾ ਸ਼ਹਿਨਾਜ਼ ਗਿੱਲ, ਸੋਸ਼ਲ ਮੀਡੀਆ ‘ਤੇ ਛਾਈਆਂ ਇਹ ਤਸਵੀਰਾਂ

written by Lajwinder kaur | June 06, 2021

ਪਾਲੀਵੁੱਡ ਦੀ ਖੂਬਸੂਰਤ ਤੇ ਚੁਲਬੁਲੇ ਸੁਭਾਅ ਵਾਲੀ ਐਕਟਰੈੱਸ ਸ਼ਹਿਨਾਜ਼ ਗਿੱਲ ਜਿਸ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਸ਼ਹਿਨਾਜ਼ ਇੰਸਟਾਗ੍ਰਾਮ ਅਕਾਉਂਟ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ।

Shehnaaz-punjabi song Image Source: Instagram
ਹੋਰ ਪੜ੍ਹੋ : ਕੁਲਰਾਜ ਰੰਧਾਵਾ ਦੀਆਂ ਇਹ ਖ਼ੂਬਸੂਰਤ ਨਵੀਆਂ ਤਸਵੀਰਾਂ ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ, ਐਕਟਰੈੱਸ ਨੇ ਨਾਲ ਹੀ ਦਿੱਤਾ ਖ਼ਾਸ ਸੁਨੇਹਾ
inside image of shehnaaz gill with blue dress Image Source: Instagram
ਇਨ੍ਹਾਂ ਤਸਵੀਰਾਂ ਚ ਉਹ ਬਲਿਊ ਰੰਗ ਦੇ ਖ਼ੂਬਸੂਰਤ ਟੌਪ ਤੇ ਬਲੈਕ ਰੰਗ ਦੀ ਬੋਟਮ ਦੇ ਨਾਲ ਬਹੁਤ ਹੀ ਬਾਕਮਾਲ ਲੱਗ ਰਹੀ ਹੈ । ਉਸ ਨੇ ਬਲਿਊ ਰੰਗ ਦਾ ਆਈ ਮੈਕਅੱਪ ਕੀਤਾ ਹੋਇਆ ਹੈ। ਇਨ੍ਹਾਂ ਤਸਵੀਰਾਂ ਚ ਉਹ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਲੱਖਾਂ ਦੀ ਗਿਣਤੀ ਚ ਇਸ ਪੋਸਟ ਉੱਤੇ ਲਾਈਕਸ ਆ ਚੁੱਕੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਸ਼ਹਿਨਾਜ਼ ਗਿੱਲ ਦੀ ਤਾਰੀਫ ਕਰ ਰਹੇ ਨੇ।
shehnaaz gill shared her new cute video Image Source: Instagram
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੀ ਕਮਾਲ ਦੀ ਐਕਟਰੈੱਸ ਹੈ। ਉਨ੍ਹਾਂ ਨੇ ਕਈ ਨਾਮੀ ਗਾਇਕ ਜਿਵੇਂ ਗੈਰੀ ਸੰਧੂ, ਜੱਸੀ ਗਿੱਲ ਤੇ ਕਈ ਹੋਰ ਗਾਇਕਾਂ ਦੇ ਮਿਊਜ਼ਿਕ ਵੀਡੀਓ ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਅਖੀਰਲੀ ਵਾਰ ਉਹ ਪੰਜਾਬੀ ਫ਼ਿਲਮ ਡਾਕਾ ‘ਚ ਨਜ਼ਰ ਆਈ ਸੀ। ਅਦਾਕਾਰੀ ਦੇ ਨਾਲ ਵਧੀਆ ਗਾਇਕਾ ਵੀ ਹੈ। ਉਹ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰ ਚੁੱਕੀ ਹੈ।  
 
View this post on Instagram
 

A post shared by Shehnaaz Gill (@shehnaazgill)

0 Comments
0

You may also like