ਸ਼ਹਿਨਾਜ਼ ਗਿੱਲ ਨੇ ਵੀਡੀਓ ਸਾਂਝੀ ਕਰਕੇ ਪ੍ਰਸ਼ੰਸਕਾਂ ਨਾਲ ਕੀਤੀਆਂ ਦਿਲ ਦੀਆਂ ਗੱਲਾਂ, ਕਿਹਾ ਮੋਟੀ ਹੋ ਗਈ ਤਾਂ ਨਹੀਂ ਮਿਲੇਗਾ ਕੰਮ
ਸੋਸ਼ਲ ਮੀਡੀਆ ਤੇ ਅਕਸਰ ਸ਼ਹਿਨਾਜ਼ ਗਿੱਲ ਦੀਆ ਵੀਡੀਓ ਤੇ ਫੋਟੋਆਂ ਵਾਇਰਲ ਹੁੰਦੀਆਂ ਹਨ । ਇਸ ਤੋਂ ਇਲਾਵਾ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਲਾਈਵ ਚੈਟ ਕਰਕੇ ਉਹਨਾਂ ਦਾ ਮਨੋਰੰਜਨ ਕਰਦੀ ਹੈ । ਹਾਲ ਹੀ ਵਿੱਚ ਸ਼ਹਿਨਾਜ਼ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਲਾਈਵ ਸੈਸ਼ਨ ਰੱਖਿਆ, ਜਿਸ ਵਿੱਚ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਹਰ ਸਵਾਲ ਦਾ ਜਵਾਬ ਦਿੱਤਾ ।
ਹੋਰ ਪੜ੍ਹੋ :
ਸੈਸ਼ਨ ਦੌਰਾਨ ਸ਼ਹਿਨਾਜ਼ ਨਬੇ ਕਿਹਾ ਜਿਹੜਾ ਮੈਕਅਪ ਉਸ ਨੇ ਲਗਾਇਆ ਹੈ ਉਸ ਨੇ ਖੁਦ ਕੀਤਾ ਹੈ । ਆਈਬਰੋ ਵੀ ਉਸ ਨੇ ਖੁਦ ਕੀਤੀ ਹੈ । ਸ਼ਹਿਨਾਜ਼ ਕਹਿੰਦੇ ਹੀ ਕਿ ਉਹ ਖੁਦ ਨੂੰ ਏਨਾਂ ਕਾਬਿਲ ਬਨਾਉਣਾ ਚਾਹੁੰਦੀ ਹੈ ਕਿ ਉਸ ਮੈਕਅਪ ਆਰਟਿਸਟ ਦੀ ਜ਼ਰੂਰਤ ਨਾ ਪਵੇ। ਇਸ ਤੋਂ ਬਾਅਦ ਉਹ ਆਪਣੇ ਮੋਟਾਪੇ ਤੇ ਗੱਲ ਕਰਦੀ ਹੈ ।
ਉਹ ਦੱਸਦੀ ਹੈ ਕਿ ਉਸ ਨੇ ਕਾਫੀ ਵਜਨ ਘੱਟ ਕੀਤਾ ਹੈ । ਉਹ ਕਹਿੰਦੀ ਹੈ ਕਿ ਉਹ ਮੋਟੀ ਨਹੀਂ ਹੋਣਾ ਚਾਹੁੰਦੀ ਕਿਉਂਕਿ ਉਸ ਨੂੰ ਦੁਬਾਰਾ ਕੰਮ ਨਹੀਂ ਮਿਲੇਗਾ । ਇਸ ਦੌਰਾਨ ਸ਼ਹਿਨਾਜ਼ ਗਿੱਲ ਨੇ ਹੋਰ ਵੀ ਕਈ ਮੁੱਦਿਆਂ ਤੇ ਆਪਣੀ ਗੱਲ ਰੱਖੀ ।
View this post on Instagram