ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤਾ ਆਪਣੇ ਨਵੇਂ ਮਿਊਜ਼ਿਕ ਵੀਡੀਓ ‘Waada Hai’ ਦਾ ਫਰਸਟ ਲੁੱਕ, ਦਰਸ਼ਕਾਂ ਨੂੰ ਪੋਸਟਰ ਆ ਰਿਹਾ ਹੈ ਖੂਬ ਪਸੰਦ

Written by  Lajwinder kaur   |  October 30th 2020 12:00 PM  |  Updated: October 30th 2020 12:00 PM

ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤਾ ਆਪਣੇ ਨਵੇਂ ਮਿਊਜ਼ਿਕ ਵੀਡੀਓ ‘Waada Hai’ ਦਾ ਫਰਸਟ ਲੁੱਕ, ਦਰਸ਼ਕਾਂ ਨੂੰ ਪੋਸਟਰ ਆ ਰਿਹਾ ਹੈ ਖੂਬ ਪਸੰਦ

ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਗਿੱਲ ਜੋ ਕਿ ਇੱਕ ਵਾਰ ਫਿਰ ਤੋਂ ਦਰਸ਼ਕਾਂ ਦੇ ਲਈ ਕੁਝ ਨਵਾਂ ਲੈ ਕੇ ਆ ਰਹੀ ਹੈ । ਜੀ ਹਾਂ ਉਨ੍ਹਾਂ ਆਪਣੇ ਆਉਣ ਵਾਲੇ ਨਵੇਂ ਮਿਊਜ਼ਿਕ ਵੀਡੀਓ ਦਾ ਪੋਸਟਰ ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਹੈ । ਉਹ ਬਾਲੀਵੁੱਡ ਸਿੰਗਰ ਅਰਜੁਨ ਕਾਨੂੰਗੋ ਦੇ ਨਵੇਂ ਗੀਤ ‘ਵਾਅਦਾ ਹੈ’ (Waada Hai) ‘ਚ ਫੀਚਰਿੰਗ ਕਰਦੀ ਹੋਈ ਨਜ਼ਰ ਆਵੇਗੀ ।

shehnaaz gill and arjun kanugo and his girlfriend ਹੋਰ ਪੜ੍ਹੋ: ਗੋਆ ਦੀ ਬੀਚ ‘ਤੇ ਹੱਥਾਂ ‘ਚ ਹੱਥ ਪਾਈ ਘੁੰਮਦੇ ਨਜ਼ਰ ਆਏ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ ਦੋਵਾਂ ਦੀ ਇਹ ਪਿਆਰੀ ਜਿਹੀ ਵੀਡੀਓ

ਗਾਣੇ ਦੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਕੈਪਸ਼ਨ ‘ਚ ਲਿਖਿਆ ਹੈ- ‘ਵਾਅਦਾ ਕੀਤਾ ਸੀ ਕੁਝ ਖ਼ਾਸ ਲੈ ਕੇ ਆਵਾਂਗੀ ! ਤਾਂ ਪੇਸ਼ #WaadaHai – ਰਿਲੀਜ਼ਿੰਗ ਹੋਵੇਗਾ 5 ਨਵੰਬਰ ਨੂੰ’ । ਇਸ ਪੋਸਟ ਉੱਤੇ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਨੇ । ਫੈਨਜ਼ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨਜ਼ਰ ਆ ਰਹੇ ਨੇ ।

shehnaz and arjun kanungo new song waada hai poster

ਕੁਝ ਸਮੇਂ ਪਹਿਲਾਂ ਹੀ ਸ਼ਹਿਨਾਜ਼ ਗਿੱਲ ਤੇ ਅਰਜੁਨ ਕਾਨੂੰਗੋ ਨੇ ‘ਦਿਲ ਦੀਆਂ ਗੱਲਾਂ’ ਗੀਤ ਨੂੰ ਕਵਰ ਕੀਤਾ ਸੀ । ਜਿਸ ‘ਚ ਦੋਵਾਂ ਦੀ ਗਾਇਕੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ । ਦੱਸ ਦਈਏ ਸ਼ਹਿਨਾਜ਼ ਗਿੱਲ ਵਧੀਆ ਅਦਾਕਾਰਾ ਹੋਣ ਦੇ ਨਾਲ ਚੰਗੀ ਗਾਇਕਾ ਵੀ ਹੈ । ਜਿਸ ਕਰਕੇ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਵੀ ਦੇ ਚੁੱਕੀ ਹੈ ।

arjun and shehnaaz


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network