ਸ਼ਹਿਨਾਜ਼ ਗਿੱਲ ਦੀ ਇਸ ਪੁਰਾਣੀ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਮਚਾਈ ਤੜਥੱਲੀ, ਹਿਮਾਂਸ਼ੀ ਨੂੰ ਦੇਖ ਕੇ ਸ਼ਹਿਨਾਜ਼ ਦੇ ਛੁੱਟੇ ਪਸੀਨੇ

Written by  Rupinder Kaler   |  November 04th 2019 11:47 AM  |  Updated: November 04th 2019 11:47 AM

ਸ਼ਹਿਨਾਜ਼ ਗਿੱਲ ਦੀ ਇਸ ਪੁਰਾਣੀ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਮਚਾਈ ਤੜਥੱਲੀ, ਹਿਮਾਂਸ਼ੀ ਨੂੰ ਦੇਖ ਕੇ ਸ਼ਹਿਨਾਜ਼ ਦੇ ਛੁੱਟੇ ਪਸੀਨੇ

ਪੰਜਾਬੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀ ਇੱਕ ਰਿਆਲਟੀ ਸ਼ੋਅ ਵਿੱਚ ਐਂਟਰੀ ਹੋ ਗਈ ਹੈ । ਹਿਮਾਂਸ਼ੀ ਦੀ ਇਸ ਐਂਟਰੀ ਨਾਲ ਹੀ ਪੰਜਾਬੀ ਇੰਡਸਟਰੀ ਵਿੱਚ ਤਹਿਲਕਾ ਜਿਹਾ ਮੱਚ ਗਿਆ ਹੈ ਕਿਉਂਕਿ ਇਸ ਸ਼ੋਅ ਵਿੱਚ ਹਿਮਾਂਸ਼ੀ ਦੀ ਕੱਟੜ ਵਿਰੋਧੀ ਸ਼ਹਿਨਾਜ਼ ਗਿੱਲ ਪਹਿਲਾਂ ਤੋਂ ਹੀ ਮੌਜੂਦ ਹੈ । ਹਿਮਾਂਸ਼ੀ ਦੀ ਇਸ ਐਂਟਰੀ ਨਾਲ ਹੀ ਸ਼ੋਅ ਵਿੱਚ ਮੌਜੂਦ ਪ੍ਰਤੀਭਾਗੀ ਦੋ ਧੜਿਆਂ ਵਿੱਚ ਵੰਡ ਗਏ ਹਨ ।

ਇੱਕ ਧੜਾ ਸ਼ਹਿਨਾਜ਼ ਗਿੱਲ ਦਾ ਪੱਖ ਪੂਰ ਰਿਹਾ ਹੈ ਜਦੋਂ ਕਿ ਦੂਜਾ ਧੜਾ ਉਸ ਦੀ ਅਲੋਚਨਾ ਕਰ ਕਿਹਾ ਹੈ । ਇਸ ਧੜੇ ਦਾ ਕਹਿਣਾ ਹੈ ਕਿ ਕਿ ਸ਼ਹਿਨਾਜ਼ ਗਿੱਲ ਏਨੀਂ ਸਿੱਧੀ ਹੈ ਨਹੀਂ ਜਿੰਨੀ ਬਣਨ ਦੀ ਕੋਸ਼ਿਸ਼ ਕਰ ਰਹੀ ਹੈ। ਮੰਚ 'ਤੇ ਆਪਣੀ ਐਂਟਰੀ ਤੋਂ ਬਾਅਦ ਹਿਮਾਂਸ਼ੀ ਨੂੰ ਹੋਸਟ ਸਲਮਾਨ ਖ਼ਾਨ ਨੇ ਸ਼ਹਿਨਾਜ਼ ਨਾਲ ਚੱਲ ਰਹੇ ਉਸ ਦੇ ਲੰਬੇ ਸਮੇਂ ਤੋਂ ਝਗੜੇ ਬਾਰੇ ਪੁੱਛਿਆ।

https://www.instagram.com/p/B4ZGIuDp1gU/?utm_source=ig_embed

ਹਿਮਾਂਸ਼ੀ ਨੇ ਇਸ 'ਤੇ ਕਿਹਾ ਕਿ ਉਹ ਸ਼ਹਿਨਾਜ਼ ਨੂੰ ਨਿੱਜੀ ਤੌਰ 'ਤੇ ਨਹੀਂ ਜਾਣਦੀ ਪਰ ਦੋਵਾਂ ਵਿਚਕਾਰ ਇਕ ਵਾਰ ਚੀਜ਼ਾਂ ਵਿਗੜ ਗਈਆਂ ਸਨ। ਹਿਮਾਂਸ਼ੀ ਨੇ ਕਿਹਾ ਕਿ ਜਦੋਂ ਉਨ੍ਹਾਂ ਆਪਣਾ ਇਕ ਗਾਣਾ ਲਾਂਚ ਕੀਤਾ ਸੀ, ਉਦੋਂ ਸ਼ਹਿਨਾਜ਼ ਨੇ ਉਹਨਾਂ ਦੇ ਗਾਣੇ ਦੀ ਅਲੋਚਨਾ ਕੀਤੀ ਸੀ । ਇਸ ਸਭ ਦੇ ਚਲਦੇ ਸ਼ਹਿਨਾਜ਼ ਦੀਆਂ ਦੋ ਵੀਡੀਓ ਵਾਇਰਲ ਹੋ ਰਹੀਆਂ ਹਨ।

https://twitter.com/1MRKFan/status/1190693094431305728

ਇਸ ਵਿਚ ਸ਼ਹਿਨਾਜ਼ ਨੂੰ ਕਿਸੇ ਨੂੰ ਗਾਲ੍ਹਾਂ ਕੱਢਦਿਆਂ ਤੇ ਅਪਮਾਨਤ ਕਰਦਿਆਂ ਦੇਖਿਆ ਜਾ ਸਕਦਾ ਹੈ, ਜਿਨ੍ਹਾਂ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ ਹੈ। ਹਿਮਾਸ਼ੀ ਦੀ ਐਂਟਰੀ ਤੋਂ ਬਾਅਦ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਇਹ ਵੀਡੀਓ ਭਾਵੇਂ ਪੁਰਾਣੀ ਹੈ ਪਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ।ਸ਼ਹਿਨਾਜ਼ ਇਸ ਵੀਡੀਓ ਵਿੱਚ ਹਿਮਾਂਸ਼ੀ ਦੀ ਬੇਇਜ਼ਤੀ ਕਰਦੀ ਹੋਈ ਨਜ਼ਰ ਆ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network