ਸ਼ਹਿਨਾਜ਼ ਗਿੱਲ ਨੇ ਲਾਈਵ ਸੈਸ਼ਨ ‘ਚ ਸਿਧਾਰਥ ਸ਼ੁਕਲਾ ਦੀ ਇਸ ਚੀਜ਼ ਉੱਤੇ ਜਤਾਇਆ ਹੱਕ, ਨੋਕ-ਝੋਕ ਕਰਦੇ ਆਏ ਨਜ਼ਰ, ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ

written by Lajwinder kaur | August 02, 2020

ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬਾਸ 13 ਦੀ ਕਿਊਟਸ ਜੋੜੀ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਜਿਨ੍ਹਾਂ ਨੇ ਇਸ ਸ਼ੋਅ ਦੌਰਾਨ ਖੂਬ ਸੁਰਖੀਆਂ ਵਟੋਰੀਆਂ ਨੇ । ਇਸ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ । ਦੋਵਾਂ ਨੂੰ Sidnaz ਨਾਲ ਵੀ ਜਾਣਿਆ ਜਾਂਦਾ ਹੈ । ਇਹ ਨਾਂਅ ਵੀ ਫੈਨਜ਼ ਵੱਲੋਂ ਰੱਖਿਆ ਗਿਆ ਹੈ । ਸ਼ੋਅ ਦੇ ਖਤਮ ਹੋਣ ਤੋਂ ਬਾਅਦ ਵੀ ਦੋਵਾਂ ਦੀ ਚੰਗੀ ਫੈਨ ਫਾਲਵਿੰਗ ਹੈ । ਦੋਵੇਂ ਇਕੱਠੇ ਇੰਸਟਾਗ੍ਰਾਮ ਲਾਈਵ ‘ਚ ਨਜ਼ਰ ਆ ਆਏ ।

 
View this post on Instagram
 

A post shared by Sidharth Shukla (@realsidharthshukla) on

ਹੋਰ ਵੇਖੋ : ਤਸਵੀਰ ‘ਚ ਨਜ਼ਰ ਆ ਰਿਹਾ ਫੁਕਰਾ ਜਵਾਕ, ਅੱਜ ਹੈ ਬਾਲੀਵੁੱਡ ਦਾ ਅਦਾਕਾਰ, ਪੰਜਾਬੀ ਫ਼ਿਲਮਾਂ ‘ਚ ਵੀ ਕਰ ਚੁੱਕਿਆ ਹੈ ਕੰਮ, ਕੀ ਤੁਸੀਂ ਪਹਿਚਾਣਿਆ? ਇਹ ਲਾਈਵ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ । ਜਿਸ ‘ਚ ਦੋਵਾਂ ਦੀ ਨੋਕ-ਝੋਕ ਤੇ ਖੂਬ ਮਸਤੀ ਦੇਖਣ ਨੂੰ ਮਿਲ ਰਹੀ ਹੈ ।   ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੀ ਬਿੱਗ ਬਾਸ 13 ਦੀ ਟਰਾਫੀ ਉੱਤੇ ਆਪਣਾ ਹੱਕ ਜਤਾਉਂਦੀ ਹੋਈ ਨਜ਼ਰ ਆਈ । ਸ਼ਹਿਨਾਜ਼ ਦਾ ਕਿਊਟ ਅੰਦਾਜ਼ ਸਭ ਨੂੰ ਖੂਬ ਪਸੰਦ ਆਇਆ । ਸਿਧਰਾਥ ਸ਼ੁਕਲਾ ਪਹਿਲੀ ਵਾਰ ਸ਼ਹਿਨਾਜ਼ ਗਿੱਲ ਦੇ ਨਾਲ ਆਪਣੇ ਇੰਸਟਾਗ੍ਰਾਮ ਉੱਤੇ ਇਕੱਠੇ ਲਾਈਵ ਸੈਸ਼ਨ ‘ਚ ਨਜ਼ਰ ਆਏ ਨੇ । ਇਸ ਵੀਡੀਓ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ ।

0 Comments
0

You may also like