
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ Shilpa Shetty ਜੋ ਕਿ ਬਹੁਤ ਜਲਦ ਆਪਣੇ ਨਵੇਂ ਸ਼ੋਅ ਫ਼ਿਲਮ ਮਿਰਚੀ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਵੇਗੀ। ਫ਼ਿਲਮ ਮਿਰਚੀ ਵਿੱਚ ਸ਼ਹਿਨਾਜ਼ ਗਿੱਲ Shehnaaz Gill ਸ਼ਿਲਪਾ ਸ਼ੈੱਟੀ ਦੀ ਪਹਿਲੀ ਮਹਿਮਾਨ ਵਜੋਂ ਨਜ਼ਰ ਆਵੇਗੀ। ਮੀਡੀਆ ਨੇ ਸ਼ੋਅ ਦੇ ਸੈੱਟ 'ਤੇ ਇਨ੍ਹਾਂ ਸਿਤਾਰਿਆਂ ਨੂੰ ਕੈਮਰੇ 'ਚ ਕੈਦ ਕਰ ਲਿਆ।
ਹੋਰ ਪੜ੍ਹੋ : ਤਨਜ਼ਾਨੀਆ ਦੇ ਭੈਣ-ਭਰਾ ‘ਤੇ ਚੜ੍ਹਿਆ ਪੰਜਾਬੀ ਗੀਤਾਂ ਦਾ ਬੁਖ਼ਾਰ, ਜੱਸ ਮਾਣਕ ਤੇ ਕਾਕੇ ਦੇ ਗੀਤਾਂ ਉੱਤੇ ਬਣਾਈਆਂ ਵੀਡੀਓਜ਼

ਸ਼ਿਲਪਾ ਸ਼ੈੱਟੀ ਤੇ ਸ਼ਹਿਨਾਜ਼ ਗਿੱਲ ਦੇ ਇਕੱਠਿਆਂ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਪੰਜਾਬ ਦੀ ਕੈਟਰੀਨਾ ਕੈਫ ਬੈਲਕ ਰੰਗ ਦੇ ਸਟਾਈਲਿਸ਼ ਆਊਟ ਫਿੱਟ ‘ਚ ਨਜ਼ਰ ਆਈ। ਸ਼ਿਲਪਾ ਸ਼ੈੱਟੀ ਨੇ ਸੰਤਰੀ ਰੰਗ ਦੀ ਆਊਟਫਿੱਟ ਚ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਹੋਈ ਨਜ਼ਰ ਆਈ। ਮੀਡੀਆ ਦੇ ਸਾਹਮਣੇ ਪੋਜ਼ ਦਿੰਦੇ ਹੋਏ ਇਹ ਦੋਵੇਂ ਸੁੰਦਰੀਆਂ ਇੱਕ-ਦੂਜੇ ਦਾ ਹੱਥ ਫੜਦੀਆਂ ਨਜ਼ਰ ਆ ਰਹੀਆਂ ਹਨ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਪਹਿਲੀ ਵਾਰ ਆਪਣੀ ਮੰਮੀ ਦੇ ਨਾਲ ਸਾਂਝਾ ਕੀਤਾ ਵੀਡੀਓ, ਮਾਂ ਦੇ ਨਾਲ ਮਿਲਕੇ ਬਣਾਇਆ ਚਿੱਲੀ ਪਨੀਰ, ਦੇਖੋ ਵੀਡੀਓ

ਹਾਲ ਹੀ 'ਚ ਇਨ੍ਹਾਂ ਦੋਹਾਂ ਅਭਿਨੇਤਰੀਆਂ ਨੇ ਆਪਣੀ ਜ਼ਿੰਦਗੀ ਦੇ ਹੁਣ ਤੱਕ ਦੇ ਸਭ ਤੋਂ ਖਰਾਬ ਦੌਰ ਦਾ ਸਾਹਮਣਾ ਕੀਤਾ ਹੈ। ਜਿੱਥੇ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਇਕੱਲੀ ਪੈ ਗਈ ਸੀ। ਇਸ ਲਈ ਜਦੋਂ ਕਿ ਸ਼ਿਲਪਾ ਸ਼ੈੱਟੀ ਦੇ ਪਤੀ ਨੂੰ ਅਸ਼ਲੀਲ ਵੀਡੀਓਜ਼ ਬਨਾਉਣ ਦੇ ਦੋਸ਼ ਵਿੱਚ ਜੇਲ੍ਹ ਜਾਣਾ ਪਿਆ । ਅਜਿਹੇ 'ਚ ਇਹ ਦੋਵੇਂ ਅਭਿਨੇਤਰੀਆਂ ਇਸ ਸ਼ੋਅ 'ਚ ਆਪਣੀ ਜ਼ਿੰਦਗੀ ਦੀਆਂ ਚੰਗੀਆਂ ਅਤੇ ਬੁਰੀਆਂ ਯਾਦਾਂ ਨੂੰ ਸ਼ੇਅਰ ਕਰਦੀਆਂ ਨਜ਼ਰ ਆਉਣਗੀਆਂ। ਆਯੁਸ਼ਮਾਨ ਖੁਰਾਣਾ ਦੀ ਪਤਨੀ ਤਾਹਿਰਾ ਕਸ਼ਯਪ ਵੀ ਸ਼ਿਲਾਪ ਦੇ ਇਸ ਸ਼ੋਅ 'ਚ ਮਹਿਮਾਨ ਵਜੋਂ ਨਜ਼ਰ ਆਵੇਗੀ। ਮੀਡੀਆ ਦੇ ਸਾਹਮਣੇ ਇਨ੍ਹਾਂ ਅਭਿਨੇਤਰੀਆਂ ਵਿਚਾਲੇ ਕਾਫੀ ਚੰਗੀ ਬਾਂਡਿੰਗ ਦੇਖਣ ਨੂੰ ਮਿਲੀ। ਸ਼ਹਿਨਾਜ਼ ਗਿੱਲ ਵੀ ਆਪਣੇ ਆਪ ਨੂੰ ਕੰਮ ‘ਚ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲ ਹੀ ‘ਚ ਉਹ ਬਿੱਗ ਬੌਸ ਸੀਜ਼ਨ -15 ਦੇ ਗ੍ਰੈਂਡ ਫਿਨਾਲੇ ‘ਚ ਨਜ਼ਰ ਆਈ ਸੀ। ਜਿਸ ‘ਚ ਉਸ ਨੇ ਆਪਣੀ ਸ਼ਾਨਦਾਰ ਪ੍ਰਫਾਰਮੈਂਸ ਵੀ ਦਿੱਤੀ। ਪਿਛਲੇ ਸਾਲ ਸ਼ਹਿਨਾਜ਼ ਪੰਜਾਬੀ ਫ਼ਿਲਮ ਹੌਸਲਾ ਰੱਖ ‘ਚ ਨਜ਼ਰ ਆਈ ਸੀ।