ਸ਼ਹਿਨਾਜ਼ ਗਿੱਲ ਨੇ ਜਸਟਿਨ ਬੀਬਰ ਦਾ ਗਾਇਆ ਗਾਣਾ, ਵੀਡੀਓ ਕੀਤੀ ਸਾਂਝੀ

written by Rupinder Kaler | May 01, 2021

ਸ਼ਹਿਨਾਜ਼ ਗਿੱਲ ਦੇ ਬੈਕ-ਟੂ-ਬੈਕ ਕਈ ਮਿਊਜ਼ਿਕ ਵੀਡੀਓ ਰਿਲੀਜ਼ ਹੋਏ ਹਨ । ਇਹਨਾਂ ਗਾਣਿਆਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਖੂਬ ਪਿਆਰ ਮਿਲ ਰਿਹਾ ਹੈ । ਇਸ ਸਭ ਦੇ ਚੱਲਦੇ ਸ਼ਹਿਨਾਜ਼ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ।

Shehnaaz Gill Image Source: Instagram
ਹੋਰ ਪੜ੍ਹੋ : ਦਿੱਲੀ ਸਿੱਖ ਗੁਰਦੁਆਰਾ ਮਨੈਜਮੈਂਟ ਕਮੇਟੀ ਵੱਲੋਂ ਕੋਰੋਨਾ ਮਰੀਜ਼ਾਂ ਲਈ ਕੋਵਿਡ ਕੇਅਰ ਸੈਂਟਰ ਕੀਤਾ ਗਿਆ ਤਿਆਰ
Shehnaaz Gill Image Source: Instagram
ਜਿਸ ਵਿੱਚ ਉਹ ਜਸਟਿਨ ਬੀਬਰ ਦਾ ਗਾਣਾ ਗਾਉਂਦੀ ਹੋਈ ਨਜ਼ਰ ਆ ਰਹੀ ਹੈ, ਇਸ ਦੇ ਨਾਲ ਹੀ ਉਸ ਨੇ ਇਸ ਵੀਡੀਓ 'ਚ ਇੰਗਲਿਸ਼ ਬੋਲਣ ਨੂੰ ਲੈ ਕੇ ਇੱਕ ਗੱਲ ਵੀ ਕਹੀ ਹੈ । ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਨਾਜ਼ ਕਹਿੰਦੀ ਹੈ, 'ਕੌਣ ਕਹਿੰਦਾ ਹੈ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਚਾਹੇ ਪੰਜਾਬੀ ਟਚ ਹੋਵੇ, ਇੰਗਲਿਸ਼-ਇੰਗਲਿਸ਼ ਹੁੰਦੀ ਹੈ, ਚਾਹੇ ਕਿਸੇ ਵੀ ਲੈਂਗਵੇਜ 'ਚ ਬੋਲੇ.... ਤਾਂ ਸੁਣੋ।'
image of shehnaaz gill shared cute pic Image Source: Instagram
ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਤੇ ਖੂਬ ਐਕਟਿਵ ਰਹਿੰਦੀ ਹੈ । ਉਸ ਵੱਲੋਂ ਅਕਸਰ ਵੀਡੀਓ ਤੇ ਤਸਵੀਰਾਂ ਸ਼ੇਅਰ ਕੀਤੀਆ ਜਾਂਦੀਆਂ ਹਨ ਜਿਨ੍ਹਾਂ ਨੂੰ ਉਸ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ ।  
 
View this post on Instagram
 

A post shared by Shehnaaz Gill (@shehnaazgill)

0 Comments
0

You may also like