ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ ਦੇ ਇਸ ਫਿਲਟਰ ਦੇ ਨਾਲ ਬਣਾਈ ਵੀਡੀਓ, ਸਿਧਾਰਥ ਸ਼ੁਕਲਾ ਨੇ ਵੀ ਦਿੱਤੀ ਪਿਆਰੀ ਜਿਹੀ ਪ੍ਰਤੀਕਿਰਿਆ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

Written by  Lajwinder kaur   |  September 30th 2020 02:05 PM  |  Updated: September 30th 2020 03:32 PM

ਸ਼ਹਿਨਾਜ਼ ਗਿੱਲ ਨੇ ਇੰਸਟਾਗ੍ਰਾਮ ਦੇ ਇਸ ਫਿਲਟਰ ਦੇ ਨਾਲ ਬਣਾਈ ਵੀਡੀਓ, ਸਿਧਾਰਥ ਸ਼ੁਕਲਾ ਨੇ ਵੀ ਦਿੱਤੀ ਪਿਆਰੀ ਜਿਹੀ ਪ੍ਰਤੀਕਿਰਿਆ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

ਪੰਜਾਬੀ ਸਿੰਗਰ ਤੇ ਐਕਟਰੈੱਸ ਸ਼ਹਿਨਾਜ਼ ਗਿੱਲ ਜੋ ਕਿ ਹਰ ਇੱਕ ਦੀ ਪਹਿਲੀ ਪਸੰਦ ਬਣੀ ਹੋਈ ਹੈ । ਜਿਸ ਕਰਕੇ ਉਨ੍ਹਾਂ ਦੇ ਸੋਸ਼ਲ ਮੀਡੀਆ ਉੱਤੇ ਫਾਲੋਵਰਸ ਦੀ ਗਿਣਤੀ ਵੀ ਵੱਧ ਗਈ ਹੈ । shenaaz kaur gill ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਲਾਈਵ ਸੈਸ਼ਨ ‘ਚ ਸਿਧਾਰਥ ਸ਼ੁਕਲਾ ਦੀ ਇਸ ਚੀਜ਼ ਉੱਤੇ ਜਤਾਇਆ ਹੱਕ, ਨੋਕ-ਝੋਕ ਕਰਦੇ ਆਏ ਨਜ਼ਰ, ਖੂਬ ਵਾਇਰਲ ਹੋ ਰਿਹਾ ਹੈ ਇਹ ਵੀਡੀਓ

ਸ਼ਹਿਨਾਜ਼ ਗਿੱਲ ਨੇ ਆਪਣਾ ਨਵਾਂ ਵੀਡੀਓ ਸ਼ੇਅਰ ਕੀਤਾ ਹੈ ਜਿਸ ਨੂੰ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ । ਸ਼ਹਿਨਾਜ਼ ਨੇ ਇੰਸਟਾਗ੍ਰਾਮ ਵੱਲੋਂ ਸਿਧਾਰਥ ਸ਼ੁਕਲਾ ਦੇ ਨਾਂਅ ਦਾ ਬਣੇ ਫਿਲਟਰ ਦੀ ਵਰਤੋਂ ਕਰਦੇ ਹੋਏ ਵੀਡੀਓ ਬਣਾਈ ਹੋਈ ਹੈ ।

shehnaz gill filter of Sidharth Shukla

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ ਹੈ- ‘ਮੁਬਾਰਕਾਂ @realsidharthshukla ਤੁਹਾਨੂੰ ਤੁਹਾਡੇ ਫਿਲਟਰ ਦੇ ਲਈ । ਇਸ ਫਿਲਟਰ ਦੀ ਵਰਤੋਂ ਕਰੋ ਜਿਵੇਂ ਮੈਂ ਕੀਤੀ ਹੈ ।’ ਇਸ ਪੋਸਟ ‘ਤੇ ਸਿਧਾਰਥ ਸ਼ੁਕਲਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਹੈ- ‘ਧੰਨਵਾਦ ਸ਼ਹਿਨਾਜ਼..ਇਹ ਬਹੁਤ ਹੀ ਪਿਆਰਾ ਹੈ’ ।

image of sidharth shukla thanks to shehnaaz gill

ਜੇ ਗੱਲ ਕਰੀਏ SidNaaz ਦੀ ਜੋੜੀ ਨੇ ਇੱਕ ਸਾਲ ਪੂਰਾ ਕਰ ਲਿਆ ਹੈ । ਜਿਸ ਕਰਕੇ ਟਵਿੱਟਰ ਉੱਤੇ #JabSidNaazMet ਟਰੈਂਡਿੰਗ ‘ਤੇ ਚੱਲ ਰਿਹਾ ਹੈ । ਦੋਵੇਂ ਦੀ ਦੋਸਤੀ ਬਿੱਗ ਬਾਸ ਦੇ ਪਿਛਲੇ ਸੀਜ਼ਨ ‘ਚ ਹੋਈ ਸੀ ।

sidharth and shehnaz gill

ਦੋਵਾਂ ਦੀ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਈ ਸੀ । ਜਿਸ ਕਰਕੇ ਸ਼ੋਅ ਤੋਂ ਬਾਅਦ ਵੀ ਫੈਨਜ਼ ਦੋਵਾਂ ਨੂੰ ਇਕੱਠੇ ਦੇਖਣ ਦੇ ਲਈ ਉਤਸੁਕ ਰਹਿੰਦੇ ਹਨ । ਇਹ ਜੋੜੀ ਗਾਇਕ ਦਰਸ਼ਨ ਰਾਵਲ ਦੇ ਹਿੰਦੀ ਗੀਤ ‘ਚ ਨਜ਼ਰ ਆਈ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network