ਸ਼ਹਿਨਾਜ਼ ਗਿੱਲ ਨੇ ਭਰਾ ਸ਼ਹਿਬਾਜ਼ ਦੀ ਫੋਟੋ ਸ਼ੇਅਰ ਕਰਦੇ ਹੋਏ ਕੀਤਾ ਬਰਥਡੇਅ ਵਿਸ਼, ਪ੍ਰਸ਼ੰਸਕ ਵੀ ਦੇ ਰਹੇ ਨੇ ਜਨਮਦਿਨ ਦੀਆਂ ਵਧਾਈਆਂ

written by Lajwinder kaur | May 19, 2020

ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਗਿੱਲ ਬਹੁਤ ਖੁਸ਼ ਹੈ ਕਿਉਂਕਿ ਅੱਜ ਉਨ੍ਹਾਂ ਦੇ ਭਰਾ ਸ਼ਹਿਬਾਜ਼ ਗਿੱਲ ਦਾ ਜਨਮਦਿਨ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ਹਿਬਾਜ਼ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੇਰੇ ਲਈ ਤੁਸੀਂ ਇੱਕ ਭਰਾ, ਇੱਕ ਬਾਡੀਗਾਰਡ ਅਤੇ ਇੱਕ ਵਧੀਆ ਦੋਸਤ ਹੋ । ਜਨਮਦਿਨ ਮੁਬਾਰਕ ਮੇਰੇ ਭਰਾ !’ ਨਾਲ ਹੀ ਉਨ੍ਹਾਂ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਨੇ । ਹੁਣ ਤੱਕ ਤਿੰਨ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਸ਼ਹਿਬਾਜ਼ ਨੂੰ ਜਨਮਦਿਨ ਦੇ ਵਧਾਈਆਂ ਵਾਲੇ ਕਮੈਂਟਸ ਆ ਚੁੱਕੇ ਨੇ ।

ਜੇ ਗੱਲ ਕਰੀਏ ਸ਼ਹਿਬਾਜ਼ ਗਿੱਲ ਦੀ ਤਾਂ ਉਹ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ‘ਚ ਮਹਿਮਾਨ ਦੇ ਰੂਪ ‘ਚ ਨਜ਼ਰ ਆਏ ਸੀ । ਸ਼ੋਅ ਦੇ ਦੌਰਾਨ ਸ਼ਹਿਬਾਜ਼ ਨੇ ਆਪਣੀ ਮਜ਼ਾਕੀਆ ਤੇ ਮਜ਼ੇਦਾਰ ਗੱਲਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ । ਜਿਸਦੇ ਚੱਲਦੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀਆਂ ਹਾਸੇ ਵਾਲੀਆਂ ਵੀਡੀਓਜ਼ ਖੂਬ ਪਸੰਦ ਕੀਤੀਆਂ ਜਾਂਦੀਆਂ ਨੇ । ਸ਼ਹਿਬਾਜ਼ ਦੀ ਲੋਕਪ੍ਰਿਯਤਾ ਦੇਖਕੇ ਹੀ ਉਹ ਇੱਕ ਹੋਰ ਰਿਆਲਟੀ ਸ਼ੋਅ ‘ਚ ਦਿਖਾਈ ਦਿੱਤੇ ਸਨ ।

 

View this post on Instagram

 

Urs shehnazgill

A post shared by Shehbazbadesha (@badeshashehbaz) on

ਏਨੀਂ ਦਿਨੀਂ ਉਹ ਆਪਣੀ ਭੈਣ ਸ਼ਹਿਨਾਜ਼ ਗਿੱਲ ਦੇ ਨਾਲ ਮੁੰਬਈ ਦੇ ਕਿਸੇ ਹੋਟਲ ‘ਚ ਰਹਿ ਰਹੇ ਨੇ । ਕਿਉਂਕਿ ਕੋਰੋਨਾ ਵਾਇਰਸ ਕਰਕੇ ਦੇਸ਼ ‘ਚ ਲਾਕਡਾਊਨ ਲਗਾ ਦਿੱਤਾ ਗਿਆ ਸੀ । ਜਿਸ ਕਰਕੇ ਜੋ ਜਿੱਥੇ ਸੀ ਉੱਥੇ ਹੀ ਰਹਿ ਗਿਆ ।

 

You may also like