ਸ਼ਹਿਨਾਜ਼ ਗਿੱਲ ਦਾ ਵੱਡਾ ਖੁਲਾਸਾ ਕਦੋਂ ਕਿੱਥੇ ਤੇ ਕਿਸ ਨਾਲ ਕਰਵਾਏਗੀ ਵਿਆਹ

written by Rupinder Kaler | January 13, 2021

ਸ਼ਹਿਨਾਜ਼ ਗਿੱਲ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ । ਉਹਨਾਂ ਦਾ ਬਬਲੀ ਨੇਚਰ ਹਮੇਸ਼ਾ ਲੋਕਾਂ ਨੂੰ ਪਸੰਦ ਆਉਂਦਾ ਹੈ । ਹਾਲ ਹੀ ਵਿੱਚ ਸ਼ਹਿਨਾਜ਼ ਨੇ ਇੰਸਟਾਗ੍ਰਾਮ ਲਾਈਵ ਵਿੱਚ ਆਪਣੇ ਪ੍ਰਸ਼ੰਸਕਾਂ ਦੇ ਕਈ ਸਵਾਲਾਂ ਦਾ ਜਵਾਬ ਦਿੱਤਾ । ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਵਿਆਹ ਨੂੰ ਲੈ ਕੇ ਵੀ ਕਈ ਗੱਲਾ ਸਾਂਝੀਆਂ ਕੀਤੀਆਂ । ਹੋਰ ਪੜ੍ਹੋ : ‘ਕਿਸਾਨ ਮਜ਼ਦੂਰ ਏਕਤਾ’ ਜ਼ਿੰਦਾਬਾਦ ਦੇ ਨਾਅਰੇ ਦੇ ਨਾਲ ਬੁਲੰਦ ਹੌਸਲੇ ਨੂੰ ਬਿਆਨ ਕਰਦੇ ਹੋਏ ਐਲੀ ਮਾਂਗਟ ਨੇ ਸ਼ੇਅਰ ਕੀਤੀ ਬੱਬੂ ਮਾਨ ਦੀ ਇਹ ਖ਼ਾਸ ਤਸਵੀਰ ਨੇਹਾ ਕੱਕੜ ਤੇ ਰੋਹਨਪ੍ਰੀਤ ਨੇ ਆਪਣੀ ਪਹਿਲੀ ਲੋਹੜੀ ’ਤੇ ਸ਼ੇਅਰ ਕੀਤੀ ਖ਼ਾਸ ਵੀਡੀਓ shehnaaz-gill   ਜਦੋਂ ਇੱਕ ਪ੍ਰਸ਼ੰਸਕ ਨੇ ਉਹਨਾਂ ਨੂੰ ਪੁੱਛਿਆ ਕਿ ਉਹ ਵਿਆਹ ਕਦੋਂ ਕਰਵਾ ਰਹੇ ਹਨ ਤਾਂ ਸ਼ਹਿਨਾਜ਼ ਨੇ ਕਿਹਾ ਕਿ ‘ਮੇਰੀ ਉਮਰ ਨਹੀਂ ਹੈ ਵਿਆਹ ਦੀ …..ਹਾਲੇ ਮੇਰੇ ਕੋਲ ਟਾਈਮ ਹੈ ….ਜੇਕਰ ਮੈਂ ਸਟਰਗਲਰ ਹੁੰਦੀ ਤਾਂ ਮੈਂ ਪੱਕਾ ਵਿਆਹ ਕਰ ਲੈਂਦੀ । ਮੇਰੇ ਬੱਚੇ ਵੀ ਹੋ ਗਏ ਹੁੰਦੇ’। shehnaz gill ਸ਼ਹਿਨਾਜ਼ ਨੇ ਅੱਗੇ ਕਿਹਾ ਕਿ ‘ਹਾਲੇ ਮੇਰਾ ਮਿਹਨਤ ਕਰਨ ਦਾ ਸਮਾਂ ਹੈ ….ਮੈਂ ਮਿਹਨਤ ਕਰ ਰਹੀ ਹਾਂ ਅਤੇ ਵਿਆਹ ਕਰਾਂਗੀ ਜਦੋਂ ਮੇਰਾ ਮਨ ਕਰੇਗਾ’ ।ਸ਼ਹਿਨਾਜ਼ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਬਿੱਗ ਬਾਸ ਤੋਂ ਬਾਅਦ ਉਹਨਾਂ ਨੂੰ ਕਈ ਪ੍ਰੋਜੈਕਟ ਮਿਲੇ ਹਨ । ਉਹ ਕਈ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆ ਚੁੱਕੇ ਹਨ ।

0 Comments
0

You may also like