ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਨੇ ਬਣਾਇਆ ਰਣਵੀਰ ਸਿੰਘ ਦੇ ਇਸ ਗੀਤ ਉੱਤੇ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

Written by  Lajwinder kaur   |  August 26th 2020 09:09 AM  |  Updated: August 25th 2020 08:45 PM

ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਨੇ ਬਣਾਇਆ ਰਣਵੀਰ ਸਿੰਘ ਦੇ ਇਸ ਗੀਤ ਉੱਤੇ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂਅ ਨਾਲ ਜਾਣੀ ਜਾਂਦੀ ਸ਼ਹਿਨਾਜ਼ ਗਿੱਲ ਦੀ ਲੋਕਪ੍ਰਿਯਤਾ ਦਿਨੋਂ ਦਿਨ ਵੱਧਦੀ ਜਾ ਰਹੀ ਹੈ । ਸ਼ਹਿਨਾਜ਼ ਵਾਂਗ ਉਸਦੇ ਭਰਾ ਸ਼ਹਿਬਾਜ਼ ਗਿੱਲ ਦੀ ਚੰਗੀ ਫੈਨ ਫਾਲਵਿੰਗ ਹੈ । ਸ਼ਹਿਬਾਜ਼ ਦੇ ਵੀਡੀਓਜ਼ ਨੂੰ ਵੀ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾਂਦਾ ਹੈ ।

View this post on Instagram

 

This was ???epic ?Gud night

A post shared by SHEHBAZ BADESHA (@badeshashehbaz) on

ਸ਼ਹਿਬਾਜ਼ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ । ਸ਼ਹਿਬਾਜ਼ ਨੇ ਬਾਲੀਵੁੱਡ ਐਕਟਰ ਰਣਵੀਰ ਸਿੰਘ ਦੇ ਗੀਤ Malhari ਉੱਤੇ ਇੱਕ ਵੀਡੀਓ ਤਿਆਰ ਕੀਤਾ ਹੈ । ਉਨ੍ਹਾਂ ਐਡਿਟਿੰਗ ਕਰਕੇ ਰਣਵੀਰ ਸਿੰਘ ਦੇ ਚਿਹਰੇ ਉੱਤੇ ਆਪਣਾ ਚਿਹਰਾ ਫਿੱਟ ਕਰ ਲਿਆ ਹੈ । ਦਰਸ਼ਕਾਂ ਦਾ ਇਹ ਵੀਡੀਓ ਦੇਖਕੇ ਹੱਸ-ਹੱਸ ਕੇ ਬੁਰਾ ਹਾਲ ਹੋਇਆ ਪਿਆ ਹੈ ।shehbaaz

ਇਸ ਵੀਡੀਓ ਨੂੰ ਸ਼ਹਿਬਾਜ਼ ਨੇ ਖੁਦ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ । ਇਸ ਪੋਸਟ ਦੇ ਹੇਠ ਉਨ੍ਹਾਂ ਦੀ ਖੁਦ ਦੀ ਭੈਣ ਸ਼ਹਿਨਾਜ਼ ਗਿੱਲ ਨੇ ਵੀ ਹਾਸੇ ਵਾਲਾ ਇਮੋਜ਼ੀ ਪੋਸਟ ਕੀਤਾ ਹੈ । ਇਸ ਵੀਡੀਓ ਉੱਤੇ ਇੱਕ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ ।

bigg boss 13 shehbaaz gill


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network