ਸ਼ਹਿਨਾਜ਼ ਗਿੱਲ ‘Cool Look’ ‘ਚ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

written by Lajwinder kaur | April 28, 2022

ਅਦਾਕਾਰਾ ਸ਼ਹਿਨਾਜ਼ ਗਿੱਲ shehnaaz gill ਦੇ ਬੱਬਲੀ ਸਟਾਈਲ ਅਤੇ ਕਿਊਟਨੈੱਸ ਉੱਤੇ ਹਰ ਕੋਈ ਫ਼ਿਦਾ ਹੈ। ਬਿੱਗ ਬੌਸ ਸੀਜ਼ਨ 13 ਤੋਂ ਬਾਅਦ ਸ਼ਹਿਨਾਜ਼ ਗਿੱਲ ਦੀ ਫੈਨ ਫਾਲਵਿੰਗ ‘ਚ ਚੌਗੁਣਾ ਵੱਧਾ ਹੋਇਆ ਹੈ। ਉਸ ਦਾ ਕੋਈ ਵੀ ਵੀਡੀਓ ਆਉਂਦਾ ਹੈ ਸੋਸ਼ਲ ਮੀਡੀਆ ਉੱਤੇ ਟਰੈਂਡ ਕਰਨ ਲੱਗ ਜਾਂਦਾ ਹੈ। ਕੁਝ ਸਮੇਂ ਪਹਿਲਾਂ ਹੀ ਏਅਰਪੋਰਟ ਤੋਂ ਸ਼ਹਿਨਾਜ਼ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦਰਸ਼ਕ ਖੂਬ ਪਿਆਰ ਦੇ ਰਹੇ ਹਨ।

inside image of shehnaaz VIDEO

ਹੋਰ ਪੜ੍ਹੋ : ਮੁੰਬਈ ਟਰੇਨ ‘ਚ ਐਸ਼ਵਰਿਆ ਦੇ ਗੀਤ ‘ਤੇ ਬਾਹੂਬਲੀ ਪ੍ਰਭਾਸ ਵਰਗੇ ਨਜ਼ਰ ਆਉਣ ਵਾਲੇ ਸਖ਼ਸ਼ ਨੇ ਕੀਤਾ ਸ਼ਾਨਦਾਰ ਡਾਂਸ

ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਦਾ ਕੂਲ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਸ਼ਹਿਨਾਜ਼ ਨੇ ਬਲੈਕ ਰੰਗ ਦੀ ਸ਼ਰਟ ਤੇ ਬਲਿਊ ਰੰਗ ਦੀ ਜੀਨ ਪਾਈ ਹੋਈ ਹੈ । ਇਸ ਆਉਟਫਿੱਟ ‘ਚ ਉਹ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਹੈ। ਉਨ੍ਹਾਂ ਨੇ ਵਾਲਾਂ ਦਾ ਜੂੜਾ ਕੀਤਾ ਹੋਇਆ ਹੈ ਤੇ ਨਾਲ ਹੀ ਸਟਾਈਲਿਸ਼ ਪਰਸ ਦੇ ਨਾਲ ਉਨ੍ਹਾਂ ਨੇ ਆਪਣੀ ਇਸ ਲੁੱਕ ਨੂੰ ਪੂਰਾ ਕੀਤਾ ਹੈ। ਇਹ ਵੀਡੀਓ ਸੋਸ਼ਲ਼ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਦਰਸ਼ਕ ਜੰਮ ਕੇ ਸ਼ਹਿਨਾਜ਼ ਗਿੱਲ ਦੀ ਤਾਰੀਫ ਕਰ ਰਹੇ ਹਨ।

Shehnaaz Gill Salman Khan 1

ਦੱਸ ਦਈਏ ਹਾਲ ਹੀ ‘ਚ ਮੀਡੀਆ ਰਿਪੋਰਟਸ ਮੁਤਾਬਿਕ ਸ਼ਹਿਨਾਜ਼ ਗਿੱਲ ਸਲਮਾਨ ਖ਼ਾਨ ਦੀ ਆਉਣ ਵਾਲੀ ਨਵੀਂ ਫ਼ਿਲਮ ‘Kabhi Eid Kabhi Diwali' ਨਾਲ ਬਾਲੀਵੁੱਡ ਵਿੱਚ ਡੈਬਿਊ ਕਰ ਸਕਦੀ ਹੈ। ਪਰ ਅਜੇ ਤੱਕ ਸ਼ਹਿਨਾਜ਼ ਗਿੱਲ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਪਰ ਇਸ ਖ਼ਬਰ ਤੋਂ ਸ਼ਹਿਨਾਜ਼ ਦੇ ਫੈਨਜ਼ ਕਾਫੀ ਖੂਸ਼ ਹਨ। ਉਹ ਆਪਣੀ ਪਸੰਦੀਦਾ ਅਦਾਕਾਰਾ ਨੂੰ ਵੱਡੇ ਪਰਦੇ ਉੱਤੇ ਦੇਖਣ ਲਈ ਬਹੁਤ ਹੀ ਜ਼ਿਆਦਾ ਉਤਸ਼ਾਹਿਤ ਨੇ।

Shehnaaz Gill's stunning avatar in latest pictures being lauded by her fans Image Source: Instagram

ਤੁਹਾਨੂੰ ਦੱਸ ਦੇਈਏ ਕਿ 'ਬਿੱਗ ਬੌਸ 13' ਦੌਰਾਨ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਦੋਹਾਂ ਨੂੰ ਅਕਸਰ ਇਕੱਠੇ ਦੇਖਿਆ ਜਾਂਦਾ ਸੀ, ਪ੍ਰਸ਼ੰਸਕ ਹਮੇਸ਼ਾ ਚਾਹੁੰਦੇ ਸਨ ਕਿ 'ਸਿਡਨਾਜ਼' ਦੀ ਜੋੜੀ ਇੱਕ ਹੋ ਜਾਵੇ ਪਰ ਅਚਾਨਕ ਸਿਧਾਰਥ ਦੀ ਮੌਤ ਕਾਰਨ ਸ਼ਹਿਨਾਜ਼ ਬੁਰੀ ਤਰ੍ਹਾਂ ਟੁੱਟ ਗਈ ਸੀ। ਉਨ੍ਹਾਂ ਨੂੰ ਠੀਕ ਹੋਣ ਵਿਚ ਕਾਫੀ ਸਮਾਂ ਲੱਗਾ। ਪਰ ਹੁਣ ਸ਼ਹਿਨਾਜ਼ ਨੇ ਆਪਣੇ ਆਪ ਨੂੰ ਸੰਭਾਲ ਲਿਆ ਹੈ ਅਤੇ ਪਾਜ਼ੀਟਵ ਅੰਦਾਜ਼ ਦੇ ਨਾਲ ਆਪਣੇ ਕੰਮ ਕਰਨ ‘ਚ ਜੁੱਟ ਗਈ ਹੈ।

ਹੋਰ ਪੜ੍ਹੋ : ਰਾਨੂ ਮੰਡਲ ਤੋਂ ਬਾਅਦ ਇਸ ਟਰੱਕ ਡਰਾਈਵਰ ਦਾ ਵੀਡੀਓ ਵਾਇਰਲ, ਮੁਹੰਮਦ ਰਫੀ ਦੇ ਅੰਦਾਜ਼ 'ਚ ਗਾਇਆ ਗੀਤ, ਲੋਕਾਂ ਕਰ ਰਹੇ ਨੇ ਤਾਰੀਫ

 

 

View this post on Instagram

 

A post shared by Instant Bollywood (@instantbollywood)

You may also like