ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਖਾਧੀ ਸਹੁੰ, ਜ਼ਿੰਦਗੀ ਭਰ ਸ਼ਹਿਨਾਜ਼ ਨਾਲ ਨਹੀਂ ਕਰਨਗੇ ਗੱਲ

Written by  Shaminder   |  November 10th 2020 04:23 PM  |  Updated: November 10th 2020 04:23 PM

ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਖਾਧੀ ਸਹੁੰ, ਜ਼ਿੰਦਗੀ ਭਰ ਸ਼ਹਿਨਾਜ਼ ਨਾਲ ਨਹੀਂ ਕਰਨਗੇ ਗੱਲ

ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਜੋੜੀ ਬਿੱਗ ਬੌਸ 13 ਦੀ ਜੋੜੀ ਜਿਸਨੇ ਕਾਫੀ ਸੁਰਖੀਆਂ ਵਟੋਰੀਆਂ ਸਨ । ਇਸ ਜੋੜੀ ਨੇ ਬਿੱਗ ਬੌਸ ‘ਚ ਰਹਿੰਦਿਆਂ ਹੋਇਆਂ ਕਾਫੀ ਸੁਰਖੀਆਂ ਵਟੋਰੀਆਂ ਸਨ । ਪਰ ਇਸ ਸੀਜ਼ਨ ਦੇ ਖਤਮ ਹੋਣ ਤੋਂ ਬਾਅਦ ਵੀ ਇਹ ਜੋੜੀ ਚਰਚਾ ‘ਚ ਬਣੀ ਹੋਈ ਹੈ । ਇਹ ਜੋੜੀ ਜਲਦ ਹੀ ਇੱਕਠੇ ਨਜ਼ਰ ਆਉਣ ਵਾਲੀ ਹੈ ਅਤੇ ਆਪਣੇ ਆਉਣ ਵਾਲੇ ਪ੍ਰੋਜੈਕਟ ਲਈ ਚੰਡੀਗੜ੍ਹ ‘ਚ ਮੌਜੂਦ ਹੈ ।

shehnaz-gill

ਪਰ ਇਸੇ ਦੌਰਾਨ ਸ਼ਹਿਨਾਜ਼ ਗਿੱਲ ਦੇ ਪਿਤਾ ਦਾ ਇੱਕ ਬਿਆਨ ਸਾਹਮਣੇ ਆ ਰਿਹਾ ਹੈ । ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਉਸ ਨਾਲ ਬਹੁਤ ਨਰਾਜ਼ ਹਨ । ਇਸ ਦਾ ਖੁਲਾਸਾ ਉਨ੍ਹਾਂ ਦੇ ਪਿਤਾ ਨੇ ਇੱਕ ਇੰਟਰਵਿਊ ‘ਚ ਕੀਤਾ ਹੈ ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਸ਼ਹਿਨਾਜ਼ ਗਿੱਲ, ਟੋਨੀ ਕੱਕੜ ਤੇ ਸਿਧਾਰਥ ਸ਼ੁਕਲਾ ਦਾ ਮਸਤੀ ਵਾਲਾ ਡਾਂਸ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

Shehnaaz Gill

ਸ਼ਹਿਨਾਜ਼ ਦੇ ਪਿਤਾ ਨੇ ‘ਟੇਲੀਚੱਕਰ’ ਨੂੰ ਦਿੱਤੇ ਇੱਕ ਇੰਟਰਵਿਊ ‘ਚ ਕਿਹਾ ਹੈ ਕਿ ‘ਸ਼ਹਿਨਾਜ਼ ਚੰਡੀਗੜ੍ਹ ‘ਚ ਸ਼ੂਟਿੰਗ ਕਰ ਰਹੀ ਹੈ, ਪਰ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਣ ਲਈ ਨਹੀਂ ਆਈ । ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼ਹਿਨਾਜ਼ ਚੰਡੀਗੜ੍ਹ ‘ਚ ਸ਼ੂਟ ਕਰ ਰਹੀ ਹੈ ।

 Shenaaz Gill ਇਸ ਦਾ ਪਤਾ ਵੀ ਉਨ੍ਹਾਂ ਨੂੰ ਮੀਡੀਆ ਤੋਂ ਹੀ ਲੱਗਿਆ ਹੈ । ਹੁਣ ਉਸ ਨੂੰ ਵੇਖਣ ਦਾ ਮੌਕਾ ਕਦੋਂ ਮਿਲੇਗਾ ਇਹ ਵੀ ਨਹੀਂ ਪਤਾ। ਮੈਂ ਕਸਮ ਖਾਧੀ ਹੈ ਕਿ ਮੈਂ ਉਸ ਦੇ ਨਾਲ ਜ਼ਿੰਦਗੀ ‘ਚ ਕਦੇ ਵੀ ਗੱਲ ਨਹੀਂ ਕਰਾਂਗਾ’।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network