ਸ਼ਹਿਨਾਜ਼ ਗਿੱਲ ਦੀ ਮਹਿਲਾ ਫੈਨ ਨੇ ਪਾਰ ਕੀਤੀਆਂ ਸਾਰੀਆਂ ਹੱਦਾਂ, ਸ਼ਹਿਨਾਜ਼ ਦੇ ਨਾਂ ਦਾ ਗੁੰਦਵਾਇਆ ਟੈਟੂ, ਦੇਖੋ ਵੀਡੀਓ

Written by  Lajwinder kaur   |  February 13th 2022 06:40 PM  |  Updated: February 13th 2022 06:40 PM

ਸ਼ਹਿਨਾਜ਼ ਗਿੱਲ ਦੀ ਮਹਿਲਾ ਫੈਨ ਨੇ ਪਾਰ ਕੀਤੀਆਂ ਸਾਰੀਆਂ ਹੱਦਾਂ, ਸ਼ਹਿਨਾਜ਼ ਦੇ ਨਾਂ ਦਾ ਗੁੰਦਵਾਇਆ ਟੈਟੂ, ਦੇਖੋ ਵੀਡੀਓ

'ਬਿੱਗ ਬੌਸ 13' 'ਚ ਆਪਣੇ ਚੁਲਬੁਲੇ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਸ਼ਹਿਨਾਜ਼ ਗਿੱਲ Shehnaaz Gill ਨੂੰ ਪ੍ਰਸ਼ੰਸਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਪ੍ਰਸ਼ੰਸਕ ਸ਼ਹਿਨਾਜ਼ ਗਿੱਲ ਅਤੇ ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਸਿਡਨਾਜ਼ ਕਹਿੰਦੇ ਹਨ। ਸਿਧਾਰਥ ਇਸ ਦੁਨੀਆ 'ਚ ਨਹੀਂ ਹਨ ਪਰ ਅੱਜ ਵੀ ਸੋਸ਼ਲ ਮੀਡੀਆ 'ਤੇ ਸਿਧਾਰਥ ਦੀਆਂ ਵੀਡੀਓਜ਼ ਤੇ ਤਸਵੀਰਾਂ ਟਰੈਂਡ ਕਰਦੀਆਂ ਰਹਿੰਦੀਆਂ ਹਨ। ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਟੁੱਟ ਗਈ ਸੀ ਪਰ ਹੁਣ ਉਹ ਹੌਲੀ-ਹੌਲੀ ਜ਼ਿੰਦਗੀ ਜਿਉਣ ਲੱਗੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਸ਼ਹਿਨਾਜ਼ ਲਈ ਆਪਣੇ ਪਿਆਰ ਨੂੰ ਘੱਟ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਇਸ ਦੌਰਾਨ ਸ਼ਹਿਨਾਜ਼ ਦੇ ਇੱਕ ਫੈਨ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ 'ਚ ਫੈਨ ਨੇ ਸ਼ਹਿਨਾਜ਼ ਗਿੱਲ ਦੇ ਨਾਂ ਦਾ ਟੈਟੂ ਬਣਵਾਇਆ ਹੋਇਆ ਹੈ। ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

ਹੋਰ ਪੜ੍ਹੋ : ਐਮੀ ਵਿਰਕ ਦੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਦਾ ਟ੍ਰੇਲਰ ਬਿਆਨ ਕਰ ਰਿਹਾ ਹੈ ਡੌਂਕੀ ਲਾਕੇ ਅਮਰੀਕਾ ਜਾਣ ਵਾਲੇ ਨੌਜਵਾਨਾਂ ਦੀਆਂ ਮਜ਼ਬੂਰੀਆਂ ਅਤੇ ਦੁੱਖਾਂ ਦੀ ਕਹਾਣੀ, ਦੇਖੋ ਟ੍ਰੇਲਰ

shehnaaz gill latest video on beach happy video

ਦਰਅਸਲ, ਸ਼ਹਿਨਾਜ਼ ਗਿੱਲ ਦੇ ਇੱਕ ਪ੍ਰਸ਼ੰਸਕ ਨੇ ਆਪਣੀ ਗਰਦਨ ਹੇਠਾਂ ਸ਼ਹਿਨਾਜ਼ ਗਿੱਲ ਦੇ ਨਾਮ ਦਾ ਟੈਟੂ ਗੁੰਦਵਾਇਆ ਹੈ, ਜਿਸ ਉੱਤੇ ਤਾਜ ਦਾ ਇਮੋਜ਼ੀ ਵੀ ਹੈ ਬਣਵਾਇਆ ਹੈ। ਇਸ ਵੀਡੀਓ ਨੂੰ ਸ਼ਹਿਨਾਜ਼ ਗਿੱਲ ਦੇ ਨੇਪਾਲ ਫੈਨ ਕਲੱਬ 'ਚ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ ਹੈ, 'ਮੈਂ ਤੁਹਾਨੂੰ ਹਮੇਸ਼ਾ ਪਿਆਰ ਕਰਨ ਦਾ ਵਾਅਦਾ ਕਰਦੀ ਹਾਂ। ਸ਼ਹਿਨਾਜ਼, ਮੈਂ ਹਮੇਸ਼ਾ ਤੁਹਾਡਾ ਸਮਰਥਨ ਕਰਾਂਗੀ। ਅੱਜ ਜ਼ਿੰਦਗੀ ਭਰ ਲਈ ਤੇਰੇ ਨਾਮ ਲਿਖਿਆ। ਇਹ ਨਾਮ ਬਿੱਗ ਬੌਸ 13 ਤੋਂ ਸ਼ੁਰੂ ਹੋਇਆ ਸੀ ਅਤੇ ਹੁਣ ਇਹ ਮੇਰੀ ਜ਼ਿੰਦਗੀ ਬਣ ਗਿਆ ਹੈ। ਤੁਹਾਡੀ ਨੇਪਾਲੀ ਫੈਨ... ਰਾਣੀ।' ਇਸ ਫੈਨ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਸ਼ਹਿਨਾਜ਼ ਦੇ ਫੈਨ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਨੇ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਸਮੁੰਦਰ ਦੇ ਕੰਢੇ ਕਬੂਤਰਾਂ ਦੇ ਨਾਲ ਮਸਤੀ ਕਰਦੀ ਆਈ ਨਜ਼ਰ, ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਅਦਾਕਾਰਾ ਦਾ ਇਹ ਅੰਦਾਜ਼, ਦੇਖੋ ਵੀਡੀਓ

Shehnaaz

ਦੱਸ ਦਈਏ ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ, ਸ਼ਹਿਨਾਜ਼ ਨੇ ਖੁਦ ਨੂੰ ਸੋਸ਼ਲ ਮੀਡੀਆ 'ਤੇ ਸੀਮਤ ਕਰ ਲਿਆ ਅਤੇ ਉਹ ਹੁਣ ਸਿਰਫ ਆਪਣੇ ਫੋਟੋਸ਼ੂਟ ਜਾਂ ਇਸ਼ਤਿਹਾਰਾਂ ਦੀਆਂ ਪੋਸਟਾਂ ਨੂੰ ਹੀ ਸਾਂਝਾ ਕਰਦੀ ਹੈ। ਉਹ ਜਨਤਕ ਤੌਰ 'ਤੇ ਘੱਟ ਹੀ ਦਿਖਾਈ ਦਿੰਦੀ ਸੀ ਪਰ ਹਾਲ ਹੀ ਵਿੱਚ ਉਸਨੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਸਮੁੰਦਰ ਦੇ ਕੰਢੇ 'ਤੇ ਨਜ਼ਰ ਆ ਰਹੀ ਹੈ ਤੇ ਕਬੂਤਰਾਂ ਦੇ ਪਿੱਛੇ ਭੱਜਦੀ ਨਜ਼ਰ ਆਈ। ਸ਼ਹਿਨਾਜ਼ ਕਾਫੀ ਖੁਸ਼ ਨਜ਼ਰ ਆ ਰਹੀ ਹੈ। ਉਸ ਦੇ ਚਿਹਰੇ 'ਤੇ ਇਸ ਮੁਸਕਰਾਹਟ ਨੂੰ ਦੇਖਣ ਲਈ ਪ੍ਰਸ਼ੰਸਕ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ। ਵੀਡੀਓ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਲਿਖਿਆ, 'ਕਾਸ਼ ਮੈਂ ਵੀ ਉੱਡ ਸਕਦੀ।' ਇਸ ਵੀਡੀਓ ਉੱਤੇ ਤਿੰਨ ਮਿਲੀਅਨ ਤੋਂ ਵੱਧ ਵਿਊਜ਼ ਆ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network