ਸ਼ਹਿਨਾਜ਼ ਗਿੱਲ ਦਾ ਨਵਾਂ ਗੀਤ 'GHANI SYAANI' ਹੋਇਆ ਰਿਲੀਜ਼, ਦਰਸ਼ਕਾ ਨੂੰ ਆ ਰਿਹਾ ਪਸੰਦ

written by Pushp Raj | December 05, 2022 02:08pm

Shehnaaz Gill's new song 'GHANI SYAANI' released : ਮਸ਼ਹੂਰ ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਆਪਣੀ ਮਿਹਨਤ ਸਦਕਾ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਦਾ ਨਵਾਂ ਗੀਤ 'ਘਣੀ ਸਿਆਣੀ' ਰਿਲੀਜ਼ ਹੋ ਚੁੱਕਾ ਹੈ, ਫੈਨਜ਼ ਅਦਾਕਾਰਾ ਦੇ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ।

Image Source : Instagram

ਪੰਜਾਬ ਦੀ ਕੈਟਰੀਨਾ ਯਾਨਿ ਸ਼ਹਿਨਾਜ਼ ਇਨ੍ਹੀਂ ਦਿਨੀਂ ਚੈਟ ਸ਼ੋਅ 'ਦੇਸੀ ਵਾਈਬਜ਼' 'ਚ ਨਜ਼ਰ ਆ ਰਹੀ ਹੈ। ਉਸ ਦੇ ਸ਼ੋਅ 'ਚ ਕਈ ਵੱਡੇ ਕਲਾਕਾਰ ਨਜ਼ਰ ਆਉਂਦੇ ਹਨ, ਜਿਨ੍ਹਾਂ ਨਾਲ ਉਹ ਖੁੱਲ੍ਹ ਕੇ ਗੱਲ ਕਰਦੀ ਹੈ। ਦੱਸ ਦੇਈਏ ਕਿ ਇਸ ਸ਼ੋਅ ਤੋਂ ਇਲਾਵਾ ਸ਼ਹਿਨਾਜ਼ ਦਾ ਗੀਤ ਘਣੀ ਸਿਆਣੀ ਅੱਜ ਰਿਲੀਜ਼ ਹੋ ਗਿਆ ਹੈ।

Image Source : Instagram

ਇਸ ਗੀਤ ਦੀ ਗੱਲ ਕਰੀਏ ਤਾਂ ਸ਼ਹਿਨਾਜ਼ ਇਸ ਗੀਤ ਵਿੱਚ ਹਰਿਆਣਾ ਦੇ ਮਸ਼ਹੂਰ ਰੈਪਰ ਅਤੇ ਸੋਸ਼ਲ ਮੀਡੀਆ ਸਨਸੈਸ਼ਨ ਐਮਸੀ ਸਕੁਆਇਰ ਦੇ ਨਾਲ ਨਜ਼ਰ ਆ ਰਹੀ ਹੈ। ਇਸ ਗੀਤ ਵਿੱਚ ਦੋਹਾਂ ਦੀ ਕੈਮਿਸਟਰੀ ਬੇਹੱਦ ਚੰਗੀ ਨਜ਼ਰ ਆ ਰਹੀ ਹੈ।

ਇਸ ਗੀਤ ਨੂੰ ਖ਼ੁਦ ਮਸ਼ਹੂਰ ਰੈਪਰ ਐਮਸੀ ਸਕੁਆਇਰ ਅਤੇ ਸ਼ਹਿਨਾਜ਼ ਗਿੱਲ ਨੇ ਗਾਇਆ ਹੈ। ਇਸ ਗੀਤ ਦੇ ਬੋਲ ਐਮਸੀ ਸਕੁਆਇਰ ਨੇ ਲਿਖੇ ਹਨ। ਇਸ ਗੀਤ ਦੇ ਵੀਡੀਓ ਨੂੰ ਅਗਮ ਮਾਨ ਤੇ ਅਜ਼ੀਮ ਮਾਨ ਨੇ ਡਾਇਰੈਕਟ ਕੀਤਾ ਹੈ, ਇਸ ਦੇ ਨਾਲ ਹੀ ਅੰਸ਼ੁਲ ਗਰਗ ਇਸ ਗੀਤ ਦੇ ਨਿਰਮਾਤਾ ਹਨ। ਇਸ ਗੀਤ ਨੂੰ ਪਲੇਅ ਡੀਐਫ ਕੰਪਨੀ ਦੇ ਤਹਿਤ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ।

Image Source : Instagram

ਹੋਰ ਪੜ੍ਹੋ: ਦੇਬੀਨਾ ਬੋਨਰਜੀ ਨੇ ਆਪਣੀ ਧੀਆਂ ਨਾਲ ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ, ਫੈਨਜ਼ ਨੂੰ ਆ ਰਹੀਆਂ ਨੇ ਪਸੰਦ

ਕੁਝ ਦਿਨ ਪਹਿਲਾਂ ਹੀ ਸ਼ਹਿਨਾਜ਼ ਗਿੱਲ ਨੇ ਇਸ ਗੀਤ ਦਾ ਟੀਜ਼ਰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤਾ ਸੀ। ਇਸ ਗੀਤ ਦੇ ਵਿੱਚ ਦੋਵਾਂ ਦਾ ਸਟਾਈਲਿਸ਼ ਅਤੇ ਜ਼ਬਰਦਸਤ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਗੀਤ ਰਿਲੀਜ਼ ਹੁੰਦੇ ਹੀ ਸ਼ਹਿਨਾਜ਼ ਅਤੇ ਐਮਸੀ ਸਕੁਏਅਰ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੇ ਹਨ। ਦਰਸ਼ਕਾਂ ਨੂੰ ਇਹ ਗੀਤ ਬੇਹੱਦ ਪਸੰਦ ਆ ਰਿਹਾ ਹੈ।

You may also like