ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਦਾ ਵੀਡੀਓ ਹੋ ਰਿਹਾ ਵਾਇਰਲ, ਰੋਂਦੀ ਹੋਈ ਨਜ਼ਰ ਆਈ ਅਦਾਕਾਰਾ

written by Shaminder | September 30, 2021

ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ (Shehnaaz Gill) ਪੂਰੀ ਤਰ੍ਹਾਂ ਟੁੱਟ ਚੁੱਕੀ ਹੈ । ਅਜਿਹੇ ‘ਚ ਉਸ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ । ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸ਼ਹਿਨਾਜ਼ ਗਿੱਲ ਰੋਂਦੀ ਹੋਈ ਨਜ਼ਰ ਆ ਰਹੀ ਹੈ । ਉਸ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਲਗਾਤਾਰ ਕਮੈਂਟਸ ਕੀਤੇ ਜਾ ਰਹੇ ਹਨ ।

shehnaaz gill Image From Instagram

ਹੋਰ ਪੜ੍ਹੋ : ਊਰਵਸ਼ੀ ਰੌਤੇਲਾ ਇੰਟਰਨੈਸ਼ਨਲ ਅਵਾਰਡਾਂ ਦੇ ਨਾਲ ਸਨਮਾਨਿਤ, ਅਦਾਕਾਰਾ ਨੇ ਜਤਾਈ ਖੁਸ਼ੀ

ਇਸ ਵੀਡੀਓ ‘ਚ ਸ਼ਹਿਨਾਜ਼ ਰੋਂਦੀ ਹੋਈ ਦੱਸ ਰਹੀ ਹੈ ਕਿ ਭਾਂਡੇ ਮਾਂਜ ਮਾਂਜ ਕੇ ਉਸ ਦੇ ਹੱਥ ਘਸ ਗਏ ਹਨ । ਇਸ ਦੇ ਨਾਲ ਹੀ ਉਹ ਰੋਂਦੀ ਹੋਈ ਦਿਖਾਈ ਦੇ ਰਹੀ ਹੈ ।

ਸਿਧਾਰਥ ਦੀ ਮੌਤ ਤੋਂ ਬਾਅਦ ਇਹ ਜੋੜੀ ਟੁੱਟ ਚੁੱਕੀ ਹੈ ਅਤੇ ਦੋਵਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਸ਼ੌਕ ਲੱਗਿਆ ਹੈ । ਉਸਦੀ ਮੌਤ ਤੋਂ ਬਾਅਦ, ਹਰ ਕੋਈ ਸ਼ਹਿਨਾਜ਼ ਗਿੱਲ ਲਈ ਅਰਦਾਸ ਕਰ ਰਿਹਾ ਹੈ।

ਸਿਧਾਰਥ ਦੀ ਮੌਤ ਦਾ ਦੁੱਖ ਸ਼ਹਿਨਾਜ਼ ਲਈ ਬਹੁਤ ਡੂੰਘਾ ਹੈ। 'ਸਿਡਨਾਜ਼' ਦੀ ਜੋੜੀ ਦੇ ਟੁੱਟਣ ਦਾ ਦੁੱਖ ਸਿਰਫ਼ ਸ਼ਹਿਨਾਜ਼ ਹੀ ਜਾਣ ਸਕਦੀ ਹੈ।ਸਿਧਾਰਥ ਦੀ ਮੌਤ ਦਾ ਦੁੱਖ ਸ਼ਹਿਨਾਜ਼ ਲਈ ਬਹੁਤ ਡੂੰਘਾ ਹੈ। 'ਸਿਡਨਾਜ਼' ਦੀ ਜੋੜੀ ਦੇ ਟੁੱਟਣ ਦਾ ਦੁੱਖ ਸਿਰਫ਼ ਸ਼ਹਿਨਾਜ਼ ਹੀ ਜਾਣ ਸਕਦੀ ਹੈ।

0 Comments
0

You may also like