ਸਿਧਾਰਥ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਵਾਇਰਲ ਹੋਇਆ ਸ਼ਹਿਨਾਜ਼ ਦਾ ਵੀਡੀਓ

written by Rupinder Kaler | September 22, 2021

ਸਿਧਾਰਥ ਸ਼ੁਕਲਾ (sidharth-shukla) ਦੇ ਦਿਹਾਂਤ ਨੂੰ ਅੱਜ ਲੱਗਪਗ 3 ਹਫਤੇ ਹੋ ਗਏ ਹਨ । 2 ਸਤੰਬਰ ਨੂੰ ਸਿਧਾਰਥ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋਇਆ ਸੀ । ਸਿਧਾਰਥ ਦੀ ਮੌਤ ਨਾਲ ਸ਼ਹਿਨਾਜ਼ ਗਿੱਲ ਨੂੰ ਡੂੰਘਾ ਸਦਮਾ ਲੱਗਿਆ ਹੈ । ਲੋਕ ਸ਼ਹਿਨਾਜ਼ (Shehnaaz Gill) ਲਈ ਦੁਆ ਕਰ ਰਹੇ ਹਨ । ਸਿਡਨਾਜ਼ ਦੀ ਜੋੜੀ ਟੁੱਟਣ ਦਾ ਦਰਦ ਸਿਰਫ ਸ਼ਹਿਨਾਜ਼ ਹੀ ਜਾਣ ਸਕਦੀ ਹੈ ।

Pic Courtesy: Instagram

ਹੋਰ ਪੜ੍ਹੋ :

ਕਰੀਨਾ ਕਪੂਰ ਨੂੰ ਜਨਮ ਦਿਨ ‘ਤੇ ਕੁਝ ਇਸ ਅੰਦਾਜ਼ ‘ਚ ਕਰਿਸ਼ਮਾ ਕਪੂਰ ਨੇ ਦਿੱਤੀ ਵਧਾਈ, ਤਸਵੀਰ ਹੋ ਰਹੀ ਵਾਇਰਲ

Sidharth-Shukla-min Pic Courtesy: Instagram

ਇਸ ਸਭ ਦੇ ਚੱਲਦੇ ਸ਼ਹਿਨਾਜ਼ ਗਿੱਲ (Shehnaaz Gill)  ਦਾ ਇੱਕ ਅਣਦੇਖਿਆ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਉਹ ਕਾਫੀ ਦੁਖੀ ਨਜ਼ਰ ਆ ਰਹੀ ਹੈ । ਇਸ ਵੀਡੀਓ ਸ਼ਹਿਨਾਜ਼ ਦੇ ਫੈਨ ਪੇਜ ਨੇ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਹਿਨਾਜ਼ (Shehnaaz Gill)  ਦਾ ਇਹ ਵੀਡੀਓ ਕੁਝ ਦਿਨ ਪਹਿਲਾਂ ਦਾ ਹੈ ।

ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਦੀਆਂ ਅੱਖਾਂ ਸੁੱਜੀਆਂ ਹੋਈਆਂ ਹਨ । ਵੀਡੀਓ ਵਿੱਚ ਸ਼ਹਿਨਾਜ਼ ਕਾਫੀ ਦੁਖੀ ਹੋ ਕੇ ਗਾਣਾ ਗਾ ਰਹੀ ਹੈ । ਇਸ ਵੀਡੀਓ ਵਿੱਚ ਸ਼ਹਿਨਾਜ਼ ਸੈਡ ਸੌਂਗ ਗਾ ਰਹੀ ਹੈ । ਇਸ ਵੀਡੀਓ ਤੇ ਲੋਕ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

0 Comments
0

You may also like