ਗਿੱਪੀ ਗਰੇਵਾਲ ਦੇ ਗੀਤ 'ਫਿਊਲ' ਤੇ ਸ਼ਹਿਨਾਜ਼ ਕੌਰ ਗਿੱਲ ਨੇ ਲਗਾਏ ਠੁਮਕੇ

Written by  Rajan Sharma   |  September 12th 2018 06:43 AM  |  Updated: September 12th 2018 07:36 AM

ਗਿੱਪੀ ਗਰੇਵਾਲ ਦੇ ਗੀਤ 'ਫਿਊਲ' ਤੇ ਸ਼ਹਿਨਾਜ਼ ਕੌਰ ਗਿੱਲ ਨੇ ਲਗਾਏ ਠੁਮਕੇ

ਪੰਜਾਬੀ ਅਦਾਕਾਰਾ ਅਤੇ ਗਾਇਕ ਸ਼ਹਿਨਾਜ਼ ਕੌਰ ਗਿੱਲ Shehnaaz kaur gill ਅੱਜ ਬੜੇ ਮਸਤੀ ਦੇ ਮੂਡ ਵਿੱਚ ਲੱਗ ਰਹੀ ਹੈ ਉਹਨਾਂ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਤੇ ਆਪਣੀ ਇੱਕ ਡਾਂਸ ਕਰਦੇ ਹੋਏ ਦੀ ਪੋਸਟ ਸਾਂਝਾ ਕੀਤੀ ਹੈ| ਉਸ ਪੋਸਟ ਵਿੱਚ ਸ਼ਹਿਨਾਜ਼ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਮਰ ਗਏ ਓਏ ਲੋਕੋ' ਦੇ ਗੀਤ 'ਫਿਊਲ' Punjabi Song ਤੇ ਡਾਂਸ ਕਰ ਰਹੀ ਹੈ| ਉਹ ਬੜੇ ਹੀ ਮਸਤ ਅੰਦਾਜ ਵਿੱਚ ਝੂੰਮਦੀ ਹੋਈ ਭੰਗੜਾ ਪਾ ਰਹੀ ਹੈ| ਫੈਨਸ ਦੁਆਰਾ ਉਹਨਾਂ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ|

https://www.instagram.com/p/BnnVaD3h-np/

ਗੀਤ ਦਾ ਮਿਊਜ਼ਿਕ ਹੀ ਇੰਨਾ ਸ਼ਾਨਦਾਰ ਹੈ ਕਿ ਹਰ ਕਿਸੇ ਦਾ ਭੰਗੜਾ ਪਾਉਣ ਨੂੰ ਮਨ ਕਰ ਜਾਏ| ਤੁਹਾਨੂੰ ਦੱਸ ਦਈਏ ਕਿ ਇਸ ਗੀਤ ਨੂੰ ਮਿਊਜ਼ਿਕ ”ਸਨੈਪੀ” ਨੇ ਦਿੱਤਾ ਹੈ ਅਤੇ ਇਸਦੇ ਬੋਲ ” ਰੈਵ ਹੰਜਰਾ ”ਨੇ ਲਿਖੇ ਹਨ | ਸ਼ਹਿਨਾਜ਼ ਆਏ ਦਿਨ ਫੈਨਸ ਲਈ ਕੁਝ ਨਾ ਕੁਝ ਸੋਸ਼ਲ ਮੀਡਿਆ ਤੇ ਸਾਂਝਾ ਕਰਦੀ ਰਹਿੰਦੀ ਹੈ ਅਤੇ ਉਹਨਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ|

https://www.youtube.com/watch?v=S-lq0f60az0

ਜਿੰਨੀ ਹੀ ਖੂਬਸੂਰਤੀ ਨਾਲ ਉਹ ਮਾਡਲਿੰਗ ਅਤੇ ਅਦਾਕਾਰੀ ਦੇ ਖੇਤਰ ‘ਚ ਮੱਲਾਂ ਮਾਰ ਰਹੀ ਹੈ ।ਉਸ ਤੋਂ ਵੀ ਖੂਬਸੂਰਤ ਅਵਾਜ਼ ਦੀ ਮਾਲਿਕ ਹੈ ਸ਼ਹਿਨਾਜ਼ ਕੌਰ ਗਿੱਲ।ਦਸ ਦੇਈਏ ਕਿ ਕੁਝ ਦਿਨ ਪਹਿਲਾਂ ਸ਼ਹਿਨਾਜ਼ ਨੇ ਆਪਣੇ ਇੱਕ ਬੇਹੱਦ ਖੂਬਸੂਰਤ ਗੀਤ ਗਾਉਂਦੇ ਹੋਏ ਦੀ ਵੀਡੀਓ ਸਾਂਝਾ ਕੀਤੀ ਸੀ|

https://www.instagram.com/p/Bm0-BYFhHi8/?taken-by=shehnaazgill

‘ਰੋਈ ਨਾ ਜੇ ਯਾਦ ਮੇਰੀ ਆਈ ਨੀ ਖੁਸ਼ ਰਹੀ ਅੱਖਾਂ ਨਾ ਭਰ ਆਈ ਨੀ’ punjabi song ਇਸ ਗੀਤ ਨੂੰ ਬਹੁਤ ਹੀ ਵਧੀਆ ਅਵਾਜ਼ ਅਤੇ ਅੰਦਾਜ਼ ‘ਚ ਸ਼ਹਿਨਾਜ਼ ਨੇ ਗਾ ਕੇ ਸੁਣਾਇਆ ਸੀ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network