ਦਾਦੀ ਨੇ ਸ਼ਹਿਨਾਜ਼ ਨੂੰ ਪੁੱਛਿਆ ਮਾਡਲਿੰਗ ਕਰਨ ਦਾ ਤਰੀਕਾ

Written by  Rajan Sharma   |  September 06th 2018 11:31 AM  |  Updated: September 06th 2018 11:31 AM

ਦਾਦੀ ਨੇ ਸ਼ਹਿਨਾਜ਼ ਨੂੰ ਪੁੱਛਿਆ ਮਾਡਲਿੰਗ ਕਰਨ ਦਾ ਤਰੀਕਾ

ਸ਼ਹਿਨਾਜ਼ ਕੌਰ ਗਿੱਲ ਰੋਜ਼ਾਨਾ ਸੋਸ਼ਲ ਮੀਡਿਆ ਤੇ ਫੈਨਸ ਲਈ ਕੁਝ ਨਾ ਕੁਝ ਸਾਂਝਾ ਕਰ ਕਰਦੀ ਰਹਿੰਦੀ ਹੈ| ਸ਼ਹਿਨਾਜ਼ ਇਕ ਅਦਾਕਾਰ ਹੋਣ ਦੇ ਨਾਲ ਨਾਲ ਇੱਕ ਬਹੁਤ ਟੈਲੇਂਟਿਡ ਗਾਇਕਾ ਵੀ ਹੈ| ਕਈ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਵੀ ਵਿਖਾ ਚੁੱਕੀ ਹੈ। ਕੁਝ ਦਿਨ ਪਹਿਲਾਂ ਸ਼ਹਿਨਾਜ਼ ਕੌਰ ਗਿੱਲ shehnaaz kaur gill ਨੇ ਆਪਣੇ ਇੰਸਟਾਗ੍ਰਾਮ ਤੇ ਵੀਡੀਓ ਸਾਂਝਾ ਕੀਤੀ ਸੀ ਜਿਸ ਵਿੱਚ ਉਹ ਆਪਣੇ ਇੱਕ ਸਾਥੀ ਨਾਲ ਗਿਟਾਰ ਵਜਾਉਂਦੀ ਹੋਈ ਨਜ਼ਰ ਆ ਰਹੀ ਸੀ| ਹਾਲ ਹੀ ਵਿੱਚ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਤੇ ਦੋ ਵੀਡਿਓਜ਼ ਸਾਂਝਾ ਕੀਤੀਆਂ ਹਨ ਜਿਸ ਵਿੱਚ ਉਹ ਦੋ ਔਰਤਾਂ ਨਾਲ ਬੈਠਕੇ ਬਹੁਤ ਮਜਾ ਕਰ ਰਹੀ ਹੈ| ਸ਼ਹਿਨਾਜ਼ ਦੀਆਂ ਇਹ ਦੋਨੋ ਵੀਡਿਓਜ਼ ਬਹੁਤ ਹੀ ਹਾਸੇ ਮਜ਼ਾਕ ਵਾਲੀਆਂ ਹਨ| ਤਿੰਨਾਂ ਦੀ ਵਾਰਤਾਲਾਪ ਇਸ ਵਿੱਚ ਸੁਨਣ ਵਾਲੀ ਹੈ|

https://www.instagram.com/p/BnYJXmyhPRG/

ਇੱਕ ਪੋਸਟ ਵਿੱਚ ਸ਼ਹਿਨਾਜ਼ ਮੂੰਹ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ਅਤੇ ਪਿੱਛੇ ਬੈਠੀ ਦਾਦੀ ਵੀ ਉਸ ਦੀ ਨਕਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਬੜੇ ਹੀ ਹਾਸੇ ਮਜ਼ਾਕ ਵਾਲ਼ੀਆਂ ਗੱਲਾਂ ਕਰਦੀ ਨਜ਼ਰ ਆ ਰਹੀ ਹੈ|

https://www.instagram.com/p/BnYFTuCB8zL/

ਇਸ ਤੋਂ ਇਲਾਵਾ ਦੱਸ ਦੇਈਏ ਕਿ ਸਹਿਨਾਜ਼, ਜੱਸ ਬਾਜਵਾ ਦੇ ਗੀਤ ‘ਸਤਰੰਗੀ ਤਿੱਤਲੀ’ punjabi song ਤੇ ਕਨਵਾਰ ਚਾਹਲ ਦੇ ਗੀਤ ‘ਮਾਜੇ ਦੀ ਜੱਟੀ’ ‘ਚ ਨਜ਼ਰ ਆ ਚੁੱਕੀ ਹੈ। ਜਿੰਨੀ ਹੀ ਖੂਬਸੂਰਤੀ ਨਾਲ ਉਹ ਮਾਡਲਿੰਗ ਅਤੇ ਅਦਾਕਾਰੀ ਦੇ ਖੇਤਰ ‘ਚ ਮੱਲਾਂ ਮਾਰ ਰਹੀ ਹੈ ।ਉਸ ਤੋਂ ਵੀ ਖੂਬਸੂਰਤ ਅਵਾਜ਼ ਦੀ ਮਾਲਿਕ ਹੈ ਸ਼ਹਿਨਾਜ਼ ਕੌਰ ਗਿੱਲ shehnaaz kaur gill।ਉਹਨਾਂ ਦਾ ਇਹ ਗੀਤ ਸੋਸ਼ਲ ਮੀਡਿਆ ਤੇ ਕਾਫ਼ੀ ਟਰੈਂਡਿੰਗ ਰਿਹਾ ਸੀ ਅਤੇ ਸੱਭ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ|

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network