ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਨੇ ਸਿਧਾਰਥ ਸ਼ੁਕਲਾ ਨੂੰ ਯਾਦ ਕਰਦੇ ਹੋਏ ‘Forever’ ਕੈਪਸ਼ਨ ਦੇ ਨਾਲ ਸ਼ੇਅਰ ਕੀਤੀ ਇਹ ਤਸਵੀਰ

written by Lajwinder kaur | September 23, 2021

ਅਦਾਕਾਰ ਸਿਧਾਰਥ ਸ਼ੁਕਲਾ Sidharth Shukla ਜਿਨ੍ਹਾਂ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋਏ ਕਈ ਦਿਨ ਹੋ ਗਏ ਨੇ। ਪਰ ਹਰ ਕੋਈ ਅੱਜ ਵੀ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦਾ ਹੈ। ਅਜਿਹੇ 'ਚ ਸ਼ਹਿਨਾਜ਼ ਗਿੱਲ Shehnaaz Gill ਦੇ ਭਰਾ ਸ਼ਹਿਬਾਜ਼ ਗਿੱਲ SHEHBAZ ਜੋ ਕਿ ਸੋਸ਼ਲ ਮੀਡੀਆ ਉੱਤੇ ਸਿਧਾਰਥ ਸ਼ੁਕਲਾ ਨਾਲ ਜੁੜੀਆਂ ਯਾਦਾਂ ਨੂੰ ਪੋਸਟ ਕਰਦੇ ਰਹਿੰਦੇ ਨੇ। ਜਿਸਦੇ ਚੱਲਦੇ ਸ਼ਹਿਬਾਜ਼ ਨੇ ਹਾਲ ਹੀ ‘ਚ ਸਿਧਾਰਥ ਦੀ ਤਸਵੀਰ ਵਾਲਾ ਟੈਟੂ ਆਪਣੀ ਬਾਂਹ ‘ਤੇ ਗੁੰਦਵਾਇਆ ਹੈ ਤੇ ਨਾਲ ਹੀ ਉਸ ਨੇ ਆਪਣੀ ਭੈਣ ਸ਼ਹਿਨਾਜ਼ ਦੇ ਨਾਮ ਵੀ ਟੈਟੂ ਕਰਵਾਇਆ ਹੈ।

shehbaaz post to remember sidharth shukla-min

ਹੋਰ ਪੜ੍ਹੋ : ਹਰਭਜਨ ਮਾਨ ਨੇ ਪਤਨੀ ਹਰਮਨ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕਿਹਾ- ‘ਹੋਰ ਕੀ ਮੰਗਣਾ ਮੈਂ ਰੱਬ ਕੋਲੋਂ, ਸਦਾ ਖ਼ੈਰ ਮੰਗਾਂ ਤੇਰੇ ਦਮ ਦੀ’

ਸ਼ਹਿਬਾਜ਼ ਨੇ ਆਪਣੀ ਇੱਕ ਹੋਰ ਨਵੀਂ ਪੋਸਟ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀ ਹੈ ਜਿਸ ਚ ਉਹ ਆਪਣੀ ਬਾਂਹ ਤੇ ਬਣੇ ਸਿਧਾਰਥ ਦੇ ਟੈਟੂ ਵੱਲ ਵੇਖ ਰਹੇ ਨੇ ਤੇ ਯਾਦ ਕਰ ਰਹੇ ਨੇ। ਇਸ ਤਸਵੀਰ ਨੂੰ ਉਨ੍ਹਾਂ ਨੇ  ‘Forever’ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ ਹੈ। ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

ਹੋਰ ਪੜ੍ਹੋ : ਗਿੱਪੀ ਗਰੇਵਾਲ ਅੱਜ ਨੇ ਬਹੁਤ ਖੁਸ਼, ਸ਼ਿੰਦਾ ਗਰੇਵਾਲ ਦੇ ਜਨਮਦਿਨ ‘ਤੇ ਰਿਲੀਜ਼ ਹੋਇਆ ਸ਼ਿੰਦੇ ਦਾ ਪਹਿਲਾ ਗੀਤ ‘Ice Cap’

shehbaaz and sidharth sukla image source- instagram

ਦੱਸ ਦਈਏ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਜੋੜੀ ਦਰਸ਼ਕਾਂ ਦੀ ਪਸੰਦੀਦਾ ਜੋੜੀ ਸੀ, ਜਿਸ ਕਰਕੇ ਫੈਨਜ਼ ਉਨ੍ਹਾਂ ਨੂੰ ਸਿੱਡਨਾਜ਼ ਨਾਮ ਨਾਲ ਬੁਲਾਉਂਦੇ ਸੀ। ਸ਼ਹਿਬਾਜ਼ ਜਦੋਂ ਬਿੱਗ ਬੌਸ ਸੀਜ਼ਨ 13 ‘ਚ ਬਤੌਰ ਗੈਸਟ ਗਿਆ ਸੀ ਤਾਂ ਉਸਦੀ ਵੀ ਕਾਫੀ ਚੰਗੀ ਦੋਸਤੀ ਸਿਧਾਰਥ ਸ਼ੁਕਲਾ ਦੇ ਨਾਲ ਹੋ ਗਈ ਸੀ। ਸ਼ੋਅ ਤੋਂ ਬਾਅਦ ਵੀ ਸ਼ਹਿਨਾਜ਼, ਸਿਧਾਰਥ ਤੇ ਸ਼ਹਿਬਾਜ਼ ਨੂੰ ਇਕੱਠੇ ਮਸਤੀ ਕਰਦੇ ਹੋਏ ਦੇਖਿਆ ਗਿਆ ਸੀ। ਜਿਸ ਕਰਕੇ ਸ਼ਹਿਬਾਜ਼ ਦਾ ਵੀ ਕਾਫੀ ਲਗਾਅ ਸੀ ਸਿਧਾਰਥ ਸ਼ੁਕਲਾ ਦੇ ਨਾਲ ਤਾਂਹੀ ਉਸ ਨੇ ਸਿਧਾਰਥ ਦੀ ਯਾਦ ਚ ਆਪਣੀ ਬਾਂਹ ਉੱਤੇ ਟੈਟੂ ਬਣਵਾਇਆ ਹੈ।

You may also like