ਸ਼ਹਿਨਾਜ਼ ਤੇ ਸਿਧਾਰਥ ਇਕੱਠੇ ਨਜ਼ਰ ਆਏ ਚੰਡੀਗੜ੍ਹ ਏਅਰਪੋਰਟ ‘ਤੇ, ਵੀਡੀਓਜ਼ ਹੋਈਆਂ ਵਾਇਰਲ

written by Lajwinder kaur | November 06, 2020

ਪੰਜਾਬੀ ਐਕਟਰੈੱਸ ਸ਼ਹਿਨਾਜ਼ ਗਿੱਲ ਜੋ ਕਿ ਲੰਬੇ ਸਮੇਂ ਤੋਂ ਬਾਅਦ ਪੰਜਾਬ ਪਹੁੰਚ ਗਈ ਹੈ । ਜੀ ਹਾਂ ਉਹ ਇਕੱਲੇ ਨਹੀਂ ਸਗੋ ਆਪਣੇ ਵਧੀਆ ਮਿੱਤਰ ਸਿਧਾਰਥ ਸ਼ੁਕਲਾ ਦੇ ਨਾਲ ਆਈ ਹੈ । ਦੋਵਾਂ ਨੂੰ ਚੰਡੀਗੜ੍ਹ ਏਅਰਪੋਰਟ ਉੱਤੇ ਇਕੱਠੇ ਸਪਾਟ ਕੀਤਾ ਗਿਆ ਹੈ ।

sehanaaz gill inside pic ਹੋਰ ਪੜ੍ਹੋ : ਪੰਜਾਬੀ ਸੂਟ ਤੇ ਲਾਲ ਚੂੜੇ ‘ਚ ਨਜ਼ਰ ਆਈ ਨੇਹਾ ਕੱਕੜ, ਪਤੀ ਦੇ ਨਾਲ ਪੰਜਾਬੀ ਗਾਣੇ ਉੱਤੇ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਗਾਇਕਾ

ਏਅਰਪੋਰਟ ਤੋਂ ਦੋਵਾਂ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਨੇ । ਫੈਨਜ਼ ਦੋਵਾਂ ਨੂੰ ਇਕੱਠੇ ਦੇਖ ਕੇ ਕਾਫੀ ਉਤਸੁਕ ਨੇ।  ਇਹ ਵੀਡੀਓਜ਼ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਸ਼ੇਅਰ ਹੋ ਰਹੀਆਂ ਨੇ ।

sidnaaz

ਜੇ ਗੱਲ ਕਰੀਏ ਦੋਵਾਂ ਜਣਿਆ ਦੀ ਦੋਸਤੀ ਟੀਵੀ ਦੇ ਇੱਕ ਰਿਆਲਟੀ ਸ਼ੋਅ ਤੋਂ ਹੋਈ ਸੀ । ਦੋਵਾਂ ਦੀਆਂ ਕਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀ ਹੈ । ਜਿਸ ਕਰਕੇ ਸੋਸ਼ਲ ਮੀਡੀਆ ਉੱਤੇ #Sidnaaz ਨਾਂਅ ਦਾ ਹੈਸ਼ਟੈਗ ਖੂਬ ਟਰੈਂਡ ਕਰਦਾ ਹੈ ।

shehnaaz with arjun

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਹ ਹਾਲ ਹੀ ‘ਚ ਅਰਜੁਨ ਕਾਨੂੰਗੋ ਦੇ ਨਵੇਂ ਗੀਤ ‘ਵਾਅਦਾ ਹੈ’ ‘ਚ ਅਦਾਕਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉੱਧਰ ਸਿਧਾਰਥ ਸ਼ੁਕਲਾ ਵੀ ਬਿੱਗ ਬੌਸ ਸੀਜ਼ਨ 14 ‘ਚ ਵੀ ਕੁਝ ਹਫਤਿਆਂ ਲਈ ਦਿਖਾਈ ਦਿੱਤੇ ਸਨ ।

 

0 Comments
0

You may also like