
ਇੱਕ ਰਿਆਲਟੀ ਸ਼ੋਅ ਵਿੱਚ ਸ਼ਹਿਨਾਜ਼ ਗਿੱਲ ਨੇ ਦੱਸਿਆ ਸੀ ਕਿ ਉਹ ਅਦਾਕਾਰ ਕਾਰਤਿਕ ਆਰੀਅਨ ਨੂੰ ਕਿੰਨਾ ਪਸੰਦ ਕਰਦੀ ਹੈ । ਇਸ ਸਭ ਦੇ ਚਲਦੇ ਕਾਰਤਿਕ ਨੇ ਸਹਿਨਾਜ਼ ਨਾਲ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਇੰਸਟਾਗ੍ਰਾਮ ਤੇ ਫਾਲੋ ਕਰਨਗੇ । ਇਹ ਸੁਣਕੇ ਸ਼ਹਿਨਾਜ਼ ਬਹੁਤ ਖੁਸ਼ ਹੋ ਗਈ ਸੀ । ਪਰ ਹੁਣ ਕਾਰਤਿਕ ਨੇ ਸ਼ਹਿਨਾਜ਼ ਤੇ ਇੱਕ ਕਮੈਂਟ ਕੀਤਾ ਹੈ ਜਿਹੜਾ ਕਿ ਬਹੁਤ ਵਾਇਰਲ ਹੋ ਰਿਹਾ ਹੈ । ਦਰਅਸਲ ਸ਼ਹਿਨਾਜ਼ ਆਪਣੇ ਇੰਸਟਾਗ੍ਰਾਮ ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰ ਰਹੀ ਹੈ ।
ਇਹਨਾਂ ਤਸਵੀਰਾਂ ਨੂੰ ਉਹਨਾਂ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ‘ਹਰ ਇੱਕ ਦਾ ਸਨਮਾਨ ਕਰੋ’ । ਸ਼ਹਿਨਾਜ਼ ਦੀ ਇਸ ਪੋਸਟ ਤੇ ਚੁਟਕੀ ਲੈਂਦੇ ਹੋਏ ਕਾਰਤਿਕ ਨੇ ਲਿਖਿਆ ‘ਉਸ ਨੂੰ ਵੀ ਜਿਸ ਨੇ ਸਭ ਤੋਂ ਪਹਿਲਾਂ ਚਮਗਿੱਦੜ ਖਾਇਆ ਹੋਵੇ !’ ਕਾਰਤਿਕ ਦੀ ਇਸ ਪੋਸਟ ਨੂੰ ਦੇਖ ਕੇ ਸ਼ਹਿਨਾਜ਼ ਕਾਫੀ ਐਕਸਾਈਟਿਡ ਹੋ ਗਈ ਤੇ ਉਸ ਨੇ ਇਸ ਦਾ ਜਵਾਬ ਦਿੰਦੇ ਹੋਏ ਬਹੁਤ ਸਾਰੇ ਦਿਲ ਵਾਲੇ ਇਮੋਜੀ ਪੋਸਟ ਕੀਤੇ ਤੇ ਕਿਹਾ ਕਿ ਸਭ ਦਾ ਸਨਮਾਨ ਕਰੋ ।
https://www.instagram.com/p/CCDjuDxhtHt/?utm_source=ig_embed