ਬਲਾਤਕਾਰ ਦੇ ਇਲਜ਼ਾਮਾਂ ਤੋਂ ਬਾਅਦ ਕੜਿੱਕੀ ਵਿੱਚ ਅੜੀ ਸ਼ਹਿਨਾਜ਼ ਗਿੱਲ ਦੇ ਪਿਤਾ ਦੀ ਜਾਨ, ਇਸ ਚੀਜ਼ ਨਾਲ ਖੁੱਲ ਸਕਦੇ ਹਨ ਗੁੱਝੇ ਭੇਦ

written by Rupinder Kaler | May 22, 2020 05:18pm

ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ‘ਤੇ ਬਲਾਤਕਾਰ ਦੇ ਇਲਜ਼ਾਮ ਲੱਗੇ ਹਨ। ਇੱਕ ਕੁੜੀ ਨੇ ਸੰਤੋਖ ਸਿੰਘ ‘ਤੇ ਬੰਦੂਕ ਦੇ ਜ਼ੋਰ ‘ਤੇ ਉਸ ਨਾਲ ਬਲਾਤਕਾਰ ਕਰਨ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਇਲਜ਼ਾਮ ਲਾਇਆ ਹੈ। ਇਹਨਾਂ ਇਲਜ਼ਾਮਾਂ ਤੋਂ ਬਾਅਦ ਸੰਤੋਖ ਦਾ ਪਰਿਵਾਰ ਉਸ ਦੇ ਬਚਾਅ ਵਿੱਚ ਅੱਗੇ ਆਇਆ ਹੈ । ਸ਼ਹਿਨਾਜ਼ ਦੇ ਭਰਾ ਸ਼ਾਹਬਾਜ਼ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਝੂਠਾ ਕਰਾਰ ਦਿੱਤਾ ਹੈ ।

https://www.instagram.com/p/B9pHvESgh5J/

ਇੱਥੇ ਹੀ ਬਸ ਨਹੀਂ ਇਸ ਪੂਰੇ ਮਾਮਲੇ ਤੇ ਸੰਤੋਖ ਸਿੰਘ ਦਾ ਬਿਆਨ ਵੀ ਸਾਹਮਣੇ ਅਇਆ ਹੈ । ਸੰਤੋਖ ਨੇ ਵੀ ਕੁੜੀ ਦੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ। ਇੱਕ ਸਥਾਨਕ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਸੰਤੋਖ ਨੇ ਦੱਸਿਆ, ‘ਜਿਸ ਦਿਨ ਔਰਤ ਨੇ ਬਲਾਤਕਾਰ ਦੇ ਇਲਜ਼ਾਮ ਲਾਏ, ਉਸ ਦਿਨ ਮੈਂ ਪੂਰਾ ਦਿਨ ਘਰ ਸੀ। ਮੇਰੇ ਕੋਲ ਇਸ ਦਾ ਸਬੂਤ ਹੈ।

https://www.instagram.com/p/B9iEkTaAg4D/

ਮੇਰੇ ਘਰ ਦੇ ਚਾਰੇ ਪਾਸੇ ਸੀਸੀਟੀਵੀ ਕੈਮਰੇ ਹਨ। ਇਸ ਦੀ ਫੁਟੇਜ਼ ਸਭ ਕੁਝ ਸਾਬਤ ਕਰੇਗੀ। ਸੰਤੋਖ ਨੇ ਦੱਸਿਆ ਕਿ ਲੜਕੀ ਤਲਾਕਸ਼ੁਦਾ ਹੈ ਤੇ ਇਕ ਬੱਚੇ ਦੀ ਮਾਂ ਹੈ। ਉਹ ਲੱਕੀ ਨਾਲ ਵਿਆਹ ਕਰਨਾ ਚਾਹੁੰਦੀ ਸੀ, ਜੋ ਉਸ ਦਾ ਵਪਾਰਕ ਭਾਈਵਾਲ ਵੀ ਹੈ। ਮੈਂ ਲੱਕੀ ਨੂੰ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਜਿਹੜੀਆਂ ਮੁਸ਼ਕਲਾਂ ਹਨ, ਉਨ੍ਹਾਂ ਨੂੰ ਹੱਲ ਕਰੇ’

https://www.instagram.com/p/B9mYVc1gP2_/

You may also like