ਸ਼ਹਿਨਾਜ਼ ਗਿੱਲ ਨੇ ਜੱਸੀ ਗਿੱਲ ਦੇ ਗਾਣੇ ’ਚ ਕਿਉਂ ਕੀਤਾ ਕੰਮ, ਦੱਸਿਆ ਦਿਲ ਦਾ ਰਾਜ਼

written by Rupinder Kaler | May 14, 2020 04:13pm

ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਦੀ ਹਰ ਅਦਾ ਨੂੰ ਉਹਨਾਂ ਦੇ ਪ੍ਰਸ਼ੰਸਕ ਪਸੰਦ ਕਰਦੇ ਹਨ । ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਜੱਸੀ ਗਿੱਲ ਦੇ ਗਾਣੇ ਦੇ ਟੀਜ਼ਰ ਵਿੱਚ ਨਜ਼ਰ ਆਈ ਹੈ । ਇਸ ਗਾਣੇ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇੱਕ ਰਿਆਲਟੀ ਸ਼ੋਅ ਵਿੱਚ ਹਿੱਸਾ ਲੈਣ ਤੋਂ ਬਾਅਦ ਸ਼ਹਿਨਾਜ਼ ਦੀ ਜ਼ਿੰਦਗੀ ਵਿੱਚ ਕਾਫੀ ਬਦਲਾਅ ਆਇਆ ਹੈ ਜਿਸ ਦਾ ਖੁਲਾਸਾ ਉਸ ਨੇ ਇੱਕ ਇੰਟਰਵਿਊ ਵਿੱਚ ਕੀਤਾ ਹੈ ।

https://www.instagram.com/p/CAH4kXahdF4/

ਉਸ ਦਾ ਕਹਿਣਾ ਹੈ ਕਿ ‘ਜਿਹੜੇ ਲੋਕ ਉਸ ਨੂੰ ਦੇਖਣਾ ਪਸੰਦ ਨਹੀਂ ਸਨ ਕਰਦੇ ਉਹ ਲੋਕ ਵੀ ਹੁਣ ਉਸ ਨਾਲ ਕੰਮ ਕਰਨਾ ਚਾਹੁੰਦੇ ਹਨ’ । ਸ਼ਹਿਨਾਜ਼ ਨੇ ਕਿਹਾ ਕਿ ‘ਮੇਰੀ ਜ਼ਿੰਦਗੀ ਵਿੱਚ ਕਾਫੀ ਬਦਲਾਅ ਆਇਆ ਹੈ, ਇੱਕ ਸਮਾਂ ਅਜਿਹਾ ਸੀ ਜਦੋਂ ਲੋਕ ਮੇਰੇ ਨਾਲ ਕੰਮ ਕਰਨਾ ਪਸੰਦ ਨਹੀਂ ਸਨ ਕਰਦੇ, ਪਰ ਹੁਣ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਹਨ ।

https://www.instagram.com/p/CAFskXpg3sd/

ਮੈਂ ਸਾਰਿਆਂ ਲਈ ਸਰਕਾਤਮਕ ਸੋਚ ਰੱਖਦੀ ਹਾਂ । ਕਿਸੇ ਨੂੰ ਕਹਿਣ ਕੁਝ ਨਾਲ ਮੈਨੂੰ ਕੀ ਮਿਲੇਗਾ । ਜਿਹੜੇ ਮੇਰੇ ਨਾਲ ਗੱਲ ਨਹੀਂ ਸਨ ਕਰਦੇ ਉਹ ਕੰਮ ਕਰਨਾ ਚਾਹੁੰਦੇ ਹਨ । ਮੈਂ ਹੁਣ ਕਿਸੇ ਦੇ ਅੱਗੇ ਝੁਕਾਂਗੀ ਨਹੀਂ ।   ਜੱਸੀ ਗਿੱਲ ਨੇ ਮੇਰੀ ਹਮੇਸ਼ਾ ਸਪੋਟ ਕੀਤੀ ਹੈ, ਇਸੇ ਲਈ ਮੈਂ ਉਸ ਦੇ ਗਾਣੇ ਵਿੱਚ ਕੰਮ ਕੀਤਾ ਹੈ’ ।

https://www.instagram.com/p/CAE7PS7g-AN/

You may also like