ਸ਼ਹਿਨਾਜ਼ ਗਿੱਲ ਦੀ ਇਸ ਚੀਜ਼ ਨੂੰ ਸਿਧਾਰਥ ਸ਼ੁਕਲਾ ਨੇ ਦੱਸਿਆ ਬਕਵਾਸ, ਸ਼ਹਿਨਾਜ਼ ਨੇ ਵੀ ਦਿੱਤਾ ਜਵਾਬ

written by Rupinder Kaler | July 20, 2020 11:32am

ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਜੋੜੀ ਕਾਫੀ ਹਿੱਟ ਹੈ । ਹਾਲ ਹੀ ਵਿੱਚ ਸ਼ਹਿਨਾਜ਼ ਦਾ ਨਵਾਂ ਗਾਣਾ ਕੁੜਤਾ ਪਜਾਮਾ ਰਿਲੀਜ਼ ਹੋਇਆ ਹੈ । ਇਸ ਗਾਣੇ ਨੂੰ ਲੈ ਕੇ ਸਿਧਾਰਥ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ । ਉਸ ਨੇ ਲਿਖਿਆ ਹੈ ‘ਕੁੜਤਾ ਪਜਾਮਾ ਕਾਲਾ ਕਾਲਾ ਕੀ ਬਕਵਾਸ ਗਾਣਾ ਹੈ, ਮੂੰਹ ਤੇ ਚੜ੍ਹ ਗਿਆ ਸਾਲਾ’ । ਇਸ ਟਵੀਟ ਦੇ ਨਾਲ ਹੀ ਸਿਧਾਰਥ ਨੇ ਜਿਹੜਾ ਇਮੋਜ ਸ਼ੇਅਰ ਕੀਤਾ ਹੈ, ਉਸ ਤੋਂ ਲੱਗਦਾ ਹੈ ਕਿ ਸਿਧਾਰਥ ਨੇ ਮਜਾਕ ਕਰਦੇ ਹੋਏ ਸ਼ਹਿਨਾਜ਼ ਦੇ ਗਾਣੇ ਦੀ ਤਾਰੀਫ ਕੀਤੀ ਹੈ ।

https://www.instagram.com/p/CCu6__tBkn7/

https://twitter.com/sidharth_shukla/status/1284052353159557122

ਸਿਧਾਰਥ ਦੇ ਇਸ ਗਾਣੇ ਦਾ ਸ਼ਹਿਨਾਜ਼ ਨੇ ਵੀ ਜਵਾਬ ਦਿੱਤਾ ਹੈ ‘ਕੀ ਗੱਲ ਹੈ। ਜੀ ਗੱਲ ਹੈ ਸਹੀ ਹੈ’ । ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਗਾਣੇ ਦੇ ਬੋਲ ਵੀ ਟੋਨੀ ਕੱਕੜ ਨੇ ਲਿਖੇ ਹਨ । ਮਿਊਜ਼ਿਕ ਤੋਂ ਇਲਾਵਾ ਇਸ ਨੂੰ ਪ੍ਰੋਡਿਊਸ ਵੀ ਟੋਨੀ ਕੱਕੜੇ ਨੇ ਹੀ ਕੀਤਾ ਹੈ ।

https://twitter.com/ishehnaaz_gill/status/1284072051062390784

https://www.instagram.com/p/CCiU0juBVsq/

ਸ਼ਹਿਨਾਜ਼ ਦੀ ਗੱਲ ਕੀਤੀ ਜਾਵੇ ਤਾਂ ਇੱਕ ਰਿਆਲਟੀ ਸ਼ੋਅ ਵਿੱਚ ਹਿੱਸਾ ਲੈਣ ਤੋਂ ਬਾਅਦ ਉਸ ਨੂੰ ਕਾਫੀ ਪਾਪੂਲੈਰਿਟੀ ਮਿਲੀ ਹੈ । ਸੋਸ਼ਲ ਮੀਡੀਆ ਤੇ ਉਸ ਦਾ ਨਾਂਅ ਅਕਸਰ ਟ੍ਰੈਂਡ ਕਰਦਾ ਹੈ ।

https://www.instagram.com/p/CCVC5WphAqQ/

You may also like