ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤਾ ਆਪਣੇ ਨਵੇਂ ਗੀਤ ਦਾ ਫਰਸਟ ਲੁੱਕ, ਕੁਝ ਹੀ ਘੰਟਿਆਂ ‘ਚ ਆਏ ਲੱਖਾਂ ਹੀ ਲਾਈਕਸ

written by Lajwinder kaur | March 17, 2020

ਪੰਜਾਬੀ ਗਾਇਕ ਤੇ ਅਦਾਕਾਰਾ ਸ਼ਹਿਨਾਜ਼ ਗਿੱਲ ਬਹੁਤ ਜਲਦ ਬਾਲੀਵੁੱਡ ਗਾਇਕ ਦਰਸ਼ਕ ਰਾਵਲ ਦੇ ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਜੀ ਹਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਗੀਤ ਦਾ ਫਰਸਟ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘#SidNaaz ਵਾਪਿਸ ਆ ਰਹੇ ਨੇ!  ਭੁਲਾ ਦੂੰਗਾ (BHULA DUNGA)'

ਹੋਰ ਵੇਖੋ:ਟਾਈਗਰ ਸ਼ਰਾਫ ਨੇ ਫੈਨਜ਼ ਨੂੰ ਦਿੱਤਾ ਸਰਪ੍ਰਾਈਜ਼, ‘ਹੀਰੋਪੰਤੀ 2’ ਦੇ ਫਰਸਟ ਲੁੱਕ ਨੂੰ ਕੁਝ ਹੀ ਘੰਟਿਆਂ ‘ਚ ਆਏ ਇੱਕ ਮਿਲੀਅਨ ਤੋਂ ਵੱਧ ਲਾਈਕਸ ਇਸ ਪੋਸਟਰ ਨੂੰ ਸ਼ੇਅਰ ਕੀਤੇ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਪ੍ਰਸ਼ੰਸਕਾਂ ਨੇ ਲਾਈਕਸ ਦੇ ਨਾਲ ਕਮੈਂਟਸ ਦੀ ਝੜੀ ਲਗਾ ਦਿੱਤੀ ਹੈ । ਕੁਝ ਹੀ ਘੰਟਿਆਂ ‘ਚ 335,573 ਲਾਈਕਸ ਆ ਚੁੱਕੇ ਨੇ । ਜੇ ਗੱਲ ਕਰੀਏ ਪੋਸਟਰ ਦੀ ਤਾਂ ਉਹ ਬਹੁਤ ਹੀ ਖ਼ੂਬਸੂਰਤ ਹੈ, ਜਿਸ ਚ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਇੱਕ ਦੂਜੇ ਦੇ ਪਿਆਰ ‘ਚ ਖੋਏ ਹੋਏ ਨਜ਼ਰ ਆ ਰਹੇ ਨੇ । ‘ਭੁਲਾ ਦੂੰਗਾ’ ਟਾਈਟਲ ਹੇਠ ਆ ਰਹੇ ਇਸ ਗੀਤ ਨੂੰ ਦਰਸ਼ਨ ਰਾਵਲ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਦੇ ਹੋਏ ਨਜ਼ਰ ਆਉਣਗੇ । ਇਸ ਗੀਤ ਦੇ ਬੋਲ ਗੁਰਪ੍ਰੀਤ ਸੈਣੀ ਤੇ ਗੌਤਮ ਸ਼ਰਮਾ ਨੇ ਮਿਲਕੇ ਲਿਖੇ ਨੇ । ਫ਼ਿਲਹਾਲ ਗੀਤ ਦੀ ਰਿਲੀਜ਼ ਡੇਟ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ । ਪਰ ਪ੍ਰਸ਼ੰਸਕਾਂ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨਜ਼ਰ ਆ ਰਹੇ ਨੇ ।

0 Comments
0

You may also like