ਸ਼ਹਿਨਾਜ਼ ਗਿੱਲ ਦੇ ਨਵੇਂ ਗੀਤ Sidewalk ਦੀ ਪਹਿਲੀ ਝਲਕ ਆਈ ਸਾਹਮਣੇ, ਦੇਖੋ ਵੀਡੀਓ

written by Lajwinder kaur | January 23, 2020

ਪੰਜਾਬੀ ਗਾਇਕਾ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਜੋ ਕਿ ਇੱਕ ਵਾਰ ਫਿਰ ਤੋਂ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਆ  ਰਹੀ ਹੈ। ਜੀ ਹਾਂ ਉਨ੍ਹਾਂ ਦੇ ਨਵੇਂ ਗੀਤ Sidewalk ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ।

ਹੋਰ ਵੇਖੋ:ਬਾਕਮਾਲ ‘ਐਕਸ਼ਨ-ਡਾਇਲਾਗਸ’ ਦੇ ਨਾਲ ਭਰਿਆ ‘ਜ਼ਖਮੀ’ ਫ਼ਿਲਮ ਦਾ ਟਰੇਲਰ ਹੋਇਆ ਰਿਲੀਜ਼, ਪਰਿਵਾਰ ਲਈ ਢਾਲ ਬਣ ਕੇ ਖੜ੍ਹੇ ਨਜ਼ਰ ਆ ਰਹੇ ਨੇ ਦੇਵ ਖਰੌੜ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸ਼ਹਿਨਾਜ਼ ਗਿੱਲ ਨੇ ਤੇ ਫੀਚਰਿੰਗ ਕਰਦੇ ਹੋਏ ਨਜ਼ਰ ਆਉਣਗੇ ਹਰਜ ਨਾਗਰਾ। ਇਸ ਗੀਤ ਦੇ ਬੋਲ ਲਿਖੇ ਨੇ Zikr Brar ਨੇ ਤੇ ਮਿਊਜ਼ਿਕ ਦਿੱਤਾ ਹੈ ਹਰਜ ਨਾਗਰਾ ਨੇ। ਜੇ ਗੱਲ ਕਰੀਏ ਵੀਡੀਓ ਦੀ ਤਾਂ ਉਸ ਨੂੰ ਤਿਆਰ ਕੀਤਾ ਹੈ ਕਰਨ ਮੱਲ੍ਹੀ (Qarn Mallhi) ਨੇ। ਇਹ ਗਾਣਾ 24 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
 
View this post on Instagram
 

@kartikaaryan @saraalikhan95 ?? #shehnaazgill #biggboss13

A post shared by Shehnaaz Shine (@shehnaazgill) on

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੀ ਤਾਂ ਉਹ ਏਨੀਂ ਦਿਨੀਂ ਟੀਵੀ ਦੇ ਮਸ਼ਹੂਰ ਰਿਆਲਟੀ ਸ਼ੋਅ ‘ਚ ਖੂਬ ਸੁਰਖੀਆਂ ਵਟੋਰ ਰਹੀ ਹੈ। ਇਸ ਸ਼ੋਅ ਤੋਂ ਬਾਅਦ ਉਨ੍ਹਾਂ ਦੀ ਫੈਨ ਫਾਲੋਵਿੰਗ ਵੱਧ ਗਈ ਹੈ। ਜਿਸਦੇ ਚੱਲਦੇ ਹੁਣ ਇੰਸਟਾਗ੍ਰਾਮ ਉੱਤੇ 2.4 ਮਿਲੀਅਨ ਫਾਲੋਵਰ ਨੇ। ਉਹ ਕਈ ਪੰਜਾਬੀ ਗੀਤਾਂ ਚ ਮਾਡਲਿੰਗ ਵੀ ਕਰ ਚੁੱਕੀ ਹੈ ਤੇ ਇਸ ਤੋਂ ਇਲਾਵਾ ਉਹ ਡਾਕਾ ਤੇ ਕਾਲਾ ਸ਼ਾਹ ਕਾਲਾ ਵਰਗੀ ਫ਼ਿਲਮਾਂ ਚ ਅਦਾਕਾਰੀ ਵੀ ਕਰ ਚੁੱਕੀ ਹੈ।

0 Comments
0

You may also like