ਸ਼ਹਿਨਾਜ਼ ਗਿੱਲ ਦਾ ਵੱਡਾ ਖੁਲਾਸਾ,ਇਸ ਸ਼ਖਸ ਨਾਲ ਰਹੀ ਲਿਵ-ਇਨ ਰਿਲੇਸ਼ਨਸ਼ਿਪ 'ਚ,ਇਸ ਕਾਰਨ ਹੋਇਆ ਸੀ ਬ੍ਰੇਕਅੱਪ

Written by  Shaminder   |  October 22nd 2019 11:11 AM  |  Updated: October 22nd 2019 11:11 AM

ਸ਼ਹਿਨਾਜ਼ ਗਿੱਲ ਦਾ ਵੱਡਾ ਖੁਲਾਸਾ,ਇਸ ਸ਼ਖਸ ਨਾਲ ਰਹੀ ਲਿਵ-ਇਨ ਰਿਲੇਸ਼ਨਸ਼ਿਪ 'ਚ,ਇਸ ਕਾਰਨ ਹੋਇਆ ਸੀ ਬ੍ਰੇਕਅੱਪ

ਬਿੱਗ ਬੌਸ 'ਚ ਸ਼ਹਿਨਾਜ਼ ਗਿੱਲ ਨੇ ਆਪਣੇ ਸਾਬਕਾ ਬੁਆਏ ਫ੍ਰੈਂਡ ਬਾਰੇ ਖੁੱਲ ਕੇ ਗੱਲਬਾਤ ਕੀਤੀ । ਉਨ੍ਹਾਂ ਨੇ ਆਪਣੀ ਰਿਲੇਸ਼ਨਸ਼ਿਪ ਦੀ ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਦੀ ਕਹਾਣੀ ਸਾਂਝੀ ਕੀਤੀ ।ਸ਼ਹਿਨਾਜ਼ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਅਜਿਹੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਜੋ ਸ਼ਾਇਦ ਹੀ ਉਨ੍ਹਾਂ ਦੇ ਫੈਨਸ ਨੂੰ ਪਤਾ ਹੋਣਗੀਆਂ ।

ਹੋਰ ਵੇਖੋ:ਸ਼ਹਿਨਾਜ਼ ਗਿੱਲ ‘ਚ ਆਇਆ ਭੂਤ, ਬਿੱਗ ਬੌਸ ‘ਚ ਛਾਇਆ ਡਰ ਦਾ ਮਾਹੌਲ, ਦੇਖੋ ਵੀਡੀਓ

https://www.instagram.com/p/B34m9edIE1b/

ਸ਼ਹਿਨਾਜ਼ ਗਿੱਲ ਦੀ ਇਸ ਕਹਾਣੀ ਨੂੰ ਹਾਲਾਂਕਿ ਬਿੱਗ ਬੌਸ 'ਚ ਪ੍ਰਸਾਰਿਤ ਨਹੀਂ ਕੀਤਾ ਗਿਆ ਪਰ ਆਨਲਾਈਨ ਸਟਰੀਮਿੰਗ ਪਲੇਟਫਾਰਮ ਵੂਟ 'ਤੇ ਬਿੱਗ ਬੌਸ ਅਨਕੱਟ 'ਤੇ ਇਸ ਕਲਿੱਪ ਨੂੰ ਵੇਖਿਆ ਜਾ ਸਕਦਾ ਹੈ । ਸ਼ਹਿਨਾਜ਼ ਗਿੱਲ ਦਾ ਕਹਿਣਾ ਹੈ ਕਿ ਉਹ ਆਪਣੇ ਬੁਆਏ ਫ੍ਰੈਂਡ ਦੇ ਨਾਲ ਉਸ ਦੇ ਘਰ 'ਚ ਹੀ ਰਹਿੰਦੀ ਸੀ ।

https://www.instagram.com/p/B31uERBhgsX/

ਸ਼ਹਿਨਾਜ਼ ਨੇ ਦੱਸਿਆ ਕਿ ਉਸ ਦਾ ਬੁਆਏ ਫ੍ਰੈਂਡ ਚੰਡੀਗੜ੍ਹ ਦਾ ਰਹਿਣ ਵਾਲਾ ਸੀ ਅਤੇ ਇੱਕ ਬਿਜਨੇਸਮੈਨ ਸੀ,ਸ਼ੁਰੂਆਤ 'ਚ ਦੋਵੇਂ ਬਹੁਤ ਵਧੀਆ ਦੋਸਤ ਸਨ ਪਰ ਉਸਦਾ ਏਨਾ ਖਿਆਲ ਰੱਖਦਾ ਸੀ ਕਿ ਸ਼ਹਿਨਾਜ਼ ਨੂੰ ਉਸ ਨਾਲ ਪਿਆਰ ਹੋ ਗਿਆ ਸੀ ਅਤੇ ਉਹ ਸ਼ੂਟ ਦੌਰਾਨ ਵੀ ਉਸ ਦੇ ਨਾਲ ਹੀ ਰਹਿੰਦਾ ਸੀ ।

ਸ਼ਹਿਨਾਜ਼ ਨੇ ਉਸ ਨਾਲ ਬ੍ਰੇਕ ਅੱਪ ਦਾ ਕਾਰਨ ਦੱਸਿਆ ਕਿ ਨਸ਼ੇ ਦੀ ਆਦਤ ਹੋਣ ਕਾਰਨ ਉਨ੍ਹਾਂ ਨੇ ਆਪਣੇ ਬੁਆਏ ਫ੍ਰੈਂਡ ਨਾਲ ਬ੍ਰੇੇਕਅੱਪ ਕਰ ਲਿਆ ਸੀ,ਪਰ ਜਿਸ ਦੇ ਨਾਲ ਏਨਾ ਪਿਆਰ ਸੀ ਉਹ ਹਮੇਸ਼ਾ ਲਈ ਛੱਡ ਕੇ ਚਲਾ ਗਿਆ ਸੀ ।ਜਿਸ ਕਾਰਨ ਉਸ ਦੀ ਹਾਲਤ ਬਹੁਤ ਹੀ ਖਰਾਬ ਹੋ ਗਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network