ਸ਼ਹਿਨਾਜ਼ ਦੇ ਪਿਤਾ ਨੇ ਹਿਮਾਂਸ਼ੀ ਖੁਰਾਣਾ ’ਤੇ ਲਗਾਏ ਗੰਭੀਰ ਇਲਜ਼ਾਮ, ਹਿਮਾਂਸ਼ੀ ਨੇ ਵੀ ਦਿੱਤਾ ਠੋਕਵਾਂ ਜਵਾਬ

Written by  Rupinder Kaler   |  January 20th 2020 02:56 PM  |  Updated: January 20th 2020 02:56 PM

ਸ਼ਹਿਨਾਜ਼ ਦੇ ਪਿਤਾ ਨੇ ਹਿਮਾਂਸ਼ੀ ਖੁਰਾਣਾ ’ਤੇ ਲਗਾਏ ਗੰਭੀਰ ਇਲਜ਼ਾਮ, ਹਿਮਾਂਸ਼ੀ ਨੇ ਵੀ ਦਿੱਤਾ ਠੋਕਵਾਂ ਜਵਾਬ

ਹਿਮਾਂਸ਼ੀ ਖੁਰਾਣਾ ਬੇਸ਼ੱਕ ਟੀਵੀ ਦੇ ਇੱਕ ਰਿਆਲੀ ਸ਼ੋਅ ਵਿੱਚੋਂ ਬਾਹਰ ਹੋ ਗਈ ਹੈ, ਪਰ ਆਪਣੇ ਬਿਆਨਾਂ ਤੇ ਟਵੀਟਸ ਕਾਰਨ ਲਗਾਤਾਰ ਚਰਚਾ 'ਚ ਹੈ। ਹਿਮਾਂਸ਼ੀ ਖੁਰਾਣਾ ਤੇ ਸ਼ਹਿਨਾਜ਼ ਗਿੱਲ ਅਜਿਹਾ ਕੁਝ ਕਰ ਜਾਂਦੇ ਹਨ ਜਿਸ ਕਰਕੇ ਦੋਵੇਂ ਚਰਚਾ ਆ ਜਾਂਦੀਆਂ ਹਨ । ਹਾਲ ਹੀ 'ਚ ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਨੇ ਹਿਮਾਂਸ਼ੀ 'ਤੇ ਕਈ ਤਰ੍ਹਾਂ ਦੇ ਦੋਸ਼ ਲਾਏ।

ਸ਼ਹਿਨਾਜ਼ ਦੇ ਪਿਤਾ ਸੰਤੋਖ ਸਿੰਘ ਨੇ ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਹੈ ਕਿ ਹਿਮਾਂਸ਼ੀ ਨੇ ਉਨ੍ਹਾਂ ਦੀ ਬੇਟੀ ਨੂੰ ਇੰਨਾ ਟਾਰਚਰ ਕਰ ਦਿੱਤਾ ਸੀ ਕਿ ਉਸ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਸੰਤੋਖ ਦਾ ਇਹ ਖੁਲਾਸਾ ਕਾਫੀ ਹੈਰਾਨ ਕਰਨ ਵਾਲਾ ਸੀ। ਪਰ ਸੰਤੋਖ ਸਿੰਘ ਦੇ ਇਸ ਖੁਲਾਸੇ 'ਤੇ ਹਿਮਾਂਸ਼ੀ ਵੀ ਚੁੱਪ ਨਹੀਂ ਬੈਠੀ ਤੇ ਉਸ ਨੇ ਇਸ 'ਤੇ ਜਵਾਬ ਦਿੱਤਾ ਹੈ।

https://www.instagram.com/p/B7Vp91MhuZ4/

ਹਿਮਾਂਸ਼ੀ ਨੇ ਆਪਣੇ ਟਵਿੱਟਰ 'ਤੇ ਟਵੀਟ ਕੀਤਾ, 'ਜੇਕਰ ਤੁਹਾਡੀ ਧੀ ਨੇ ਮੇਰੀ ਵਜ੍ਹਾ ਨਾਲ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੌਰੀ। ਪਰ ਤੁਸੀਂ ਉਸ ਨੂੰ ਸਮਝਾਓ ਕਿ ਖ਼ੁਦ ਹੀ ਕੰਟਰੋਵਰਸੀ ਕਰੋ ਫਿਰ ਖ਼ੁਦ ਹੀ ਡਿਸਟਰਬ ਹੋ ਜਾਓ। ਜਦਕਿ ਤੁਹਾਡੀ ਬੇਟੀ ਕੈਨੇਡਾ ਇੰਟਰਵਿਊ 'ਚ ਬੋਲੀ ਸੀ ਕਿ ਮੈਨੂੰ ਕੰਟਰੋਵਰਸੀ ਕਾਰਨ ਕੰਮ ਮਿਲ ਰਿਹਾ ਹੈ। ਤੁਸੀਂ ਸੋਚ ਸਮਝ ਕੇ ਇੰਟਰਵਿਊ ਦਿਉ।

https://twitter.com/realhimanshi/status/1218504327544754176


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network