ਪਿੰਡ ਦੀ ਇੱਕ ਆਮ ਕੁੜੀ ਸੀ ਸ਼ਹਿਨਾਜ਼ ਗਿੱਲ, ਕੁਝ ਅਜਿਹਾ ਹੋਇਆ ਕਿ ਮਿਊਜ਼ਿਕ ਵੀਡੀਓ ਦੀ ਲਾਈਨ ਲੱਗ ਗਈ ….!

Written by  Rupinder Kaler   |  February 07th 2020 05:05 PM  |  Updated: February 07th 2020 05:05 PM

ਪਿੰਡ ਦੀ ਇੱਕ ਆਮ ਕੁੜੀ ਸੀ ਸ਼ਹਿਨਾਜ਼ ਗਿੱਲ, ਕੁਝ ਅਜਿਹਾ ਹੋਇਆ ਕਿ ਮਿਊਜ਼ਿਕ ਵੀਡੀਓ ਦੀ ਲਾਈਨ ਲੱਗ ਗਈ ….!

ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਏਨੀਂ ਦਿਨੀਂ ਕਾਫੀ ਸੁਰਖੀਆਂ ਵਿੱਚ ਹੈ ਕਿਉਂਕਿ ਇੱਕ ਰਿਆਲਿਟੀ ਸ਼ੋਅ ਵਿੱਚ ਉਸ ਦੀਆਂ ਅਦਾਵਾਂ ਹਰ ਇੱਕ ਨੂੰ ਪਸੰਦ ਆ ਰਹੀਆਂ ਹਨ । ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ਹਿਨਾਜ਼ ਗਿੱਲ ਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਚੰਗਾ ਨਾਂਅ ਹੈ । ਉਹ ਹਰ ਦੂਜੇ ਪੰਜਾਬੀ ਗਾਣੇ ਦੀ ਵੀਡੀਓ ਵਿੱਚ ਨਜ਼ਰ ਆਉਂਦੀ ਹੈ । ਪਰ ਬਹੁਤ ਘੱਟ ਲੋਕ ਇਹ ਜਾਣਦੇ ਹੋਣਗੇ ਕਿ ਸ਼ਹਿਨਾਜ਼ ਦੀ ਪੰਜਾਬੀ ਇੰਡਸਟਰੀ ਵਿੱਚ ਐਂਟਰੀ ਕਿਸ ਤਰ੍ਹਾਂ ਹੋਈ ।

https://www.instagram.com/p/BrRTDAcjaaG/

ਇਸ ਸਭ ਦਾ ਖੁਲਾਸਾ ਸ਼ਹਿਨਾਜ਼ ਗਿੱਲ ਨੇ ਖੁਦ ਇੱਕ ਸ਼ੋਅ ਵਿੱਚ ਕੀਤਾ ਹੈ । ਇਸ ਸ਼ੋਅ ਵਿੱਚ ਗੱਲ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਦੱਸਿਆ ਕਿ ‘ਜਦੋਂ ਉਹ ਕਾਲਜ ਵਿੱਚ ਪੜ੍ਹਦੀ ਸੀ ਉਦੋਂ ਕਾਲਜ ਵਿੱਚ ਯੂਥ ਫੈਸਟੀਵਲ ਚੱਲ ਰਿਹਾ ਸੀ, ਉਸ ਨੂੰ ਨਹੀਂ ਸੀ ਪਤਾ ਕਿ ਇੱਥੇ ਕੀ ਹੋ ਰਿਹਾ ਹੈ । ਪਰ ਉਸ ਦੇ ਕੁਝ ਸਾਥੀਆਂ ਨੇ ਉਸ ਨੂੰ ਕਿਹਾ ਕਿ ਤੂੰ ਵੀ ਇਸ ਵਿੱਚ ਹਿੱਸਾ ਲੈ ਪਰ ਸਾਰਿਆਂ ਦੀ ਪ੍ਰੈਕਟਿਸ ਹੋ ਚੁੱਕੀ ਸੀ ।

https://www.instagram.com/p/BrJqanuDE_9/

ਇਸ ਦੇ ਬਾਵਜੂਦ ਮੈਂ ਇਸ ਯੂਥ ਫੈਸਟੀਵਲ ਵਿੱਚ ਹਿੱਸਾ ਲਿਆ ਜਦੋਂ ਇਸ ਦਾ ਫਾਰਮ ਵੀ ਮੈਨੂੰ ਭਰਨਾ ਨਹੀਂ ਸੀ ਆਉਂਦਾ’ । ਸ਼ਹਿਨਾਜ਼ ਨੇ ਦੱਸਿਆ ਕਿ ‘ਉਸ ਨੇ ਆਪਣਾ ਫਾਰਮ ਭਰਕੇ ਰਜਿਸਟਰ ਕਰਵਾ ਦਿੱਤਾ ਇਸ ਤੋਂ ਬਾਅਦ ਉਹਨਾਂ ਨੂੰ ਦੱਸਿਆ ਗਿਆ ਕਿ ਕੱਲ੍ਹ ਕਿਹੜਾ ਰਾਊਂਡ ਹੈ । ਪਹਿਲਾ ਰਾਊਂਡ ਸੀ ਮਾਡਲਿੰਗ, ਇਸ ਤੋਂ ਬਾਅਦ ਬਰਾਈਡਲ ਰਾਊਂਡ ਸੀ । ਇਸ ਰਾਊਂਡ ਵਿੱਚ ਕਾਫੀ ਕੁੜੀਆਂ ਸਨ ਤੇ ਜੱਜਾਂ ਨੇ ਕੁਝ ਸਵਾਲ ਵੀ ਪੁੱਛੇ ।

https://www.instagram.com/p/BrJqLskDEiA/

ਪਹਿਲਾ ਰਾਊਂਡ ਮੇਰਾ ਬਕਵਾਸ ਗਿਆ, ਸੋਹਣੀ ਮੈਂ ਹੀ ਸਭ ਤੋਂ ਵੱਧ ਲੱਗ ਰਹੀ ਸੀ, ਪਰ ਸਵਾਲਾਂ ਦੇ ਜਵਾਬ ਮੇਰੇ ਚੰਗੇ ਨਹੀਂ ਗਏ । ਇਸ ਤੋਂ ਬਾਅਦ ਕਪਲ ਥੀਮ ’ਤੇ ਮਾਡਲਿੰਗ ਕਰਨੀ ਸੀ, ਜਿਸ ਵਿੱਚ ਮੈਂ ਸੈਕੇਂਡ ਆਈ ਸੀ’। ਸ਼ਹਿਨਾਜ਼ ਨੇ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਨੂੰ ਮਿਊਜ਼ਿਕ ਵੀਡੀਓ ਦੀ ਆਫਰ ਆਉਣ ਲੱਗੀ ਤੇ ਹੌਲੀ ਹੌਲੀ ਉਹ ਅਦਾਕਾਰੀ ਦੇ ਖੇਤਰ ਵਿੱਚ ਕਦਮ ਵਧਾਉਣ ਲੱਗੀ ।

https://www.instagram.com/p/BrJqGZjD6N0/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network