ਸਿਧਾਰਥ ਸ਼ੁਕਲਾ ਨੂੰ ਦੇਖ ਕੇ ਇਹ ਕੰਮ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕੀ ਸ਼ਹਿਨਾਜ਼ ਗਿੱਲ …!

written by Rupinder Kaler | June 08, 2020 01:17pm

ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੀ ਜੋੜੀ ਹਮੇਸ਼ਾ ਸੁਰਖੀਆਂ ਵਿੱਚ ਰਹੀ ਹੈ । ਹਾਲ ਹੀ ਵਿੱਚ ਇਹ ਜੋੜੀ ਸੋਸ਼ਲ ਮੀਡੀਆ ਤੇ ਫਿਰ ਛਾ ਰਹੀ ਹੈ । ਇਸ ਸਭ ਦੇ ਚਲਦੇ ਸਿਧਾਰਥ ਸ਼ੁਕਲਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ । ਤਸਵੀਰ ਵਿੱਚ ਸਿਧਾਰਥ ਸਪੋਰਟਸ ਜਰਸੀ ਵਿੱਚ ਦਿਖਾਈ ਦੇ ਰਹੇ ਹਨ । ਇਸ ਤਸਵੀਰ ਤੇ ਬਹੁਤ ਸਾਰੇ ਲੋਕਾਂ ਨੇ ਕਮੈਂਟ ਕੀਤੇ ਹਨ ਪਰ ਸ਼ਹਿਨਾਜ਼ ਗਿੱਲ ਦਾ ਕਮੈਂਟ ਸਭ ਤੋਂ ਵੱਧ ਲਾਈਮ ਲਾਈਟ ਵਿੱਚ ਹੈ ।

[embed]https://www.instagram.com/p/CBICT-Op4bj/[/embed]

ਸ਼ਹਿਨਾਜ਼ ਗਿੱਲ ਨੇ ਸਿਧਾਰਥ ਦੀ ਤਸਵੀਰ ਤੇ ਇਸ ਤਰ੍ਹਾਂ ਦਾ ਕਮੈਂਟ ਕੀਤਾ ਹੈ ਕਿ ਉਸ ਦੇ ਪ੍ਰਸ਼ੰਸਕ ਖੁਸ਼ ਹੋ ਗਏ ਹਨ । ਸ਼ਹਿਨਾਜ਼ ਕਮੈਂਟ ਕਰਦੇ ਹੋਏ ਲਿਖਦੀ ਹੈ ‘ਅੱਜ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕੀ ਕਮੈਂਟ ਕਰਨ ਤੋਂ, ਕੋਈ ਏਨਾਂ ਕਿਊਟ ਕਿਸ ਤਰ੍ਹਾਂ ਲੱਗ ਸਕਦਾ ਹੈ ।

Shehnaaz gill react #SidNaazShines #SidNaazShines pic.twitter.com/DSxt7S9SzD

— Adiba Naaz (@CUTE_Adiba) June 7, 2020

ਬਿੱਗ ਬੌਸ ਵਿੱਚ ਮੇਰੀ ਤਾਰੀਫ ਕਰਦਾ ਸੀ, ਅੱਜ ਮੈਂ ਬੋਲਦੀ ਹਾਂ ….ਕਿੱਲਰ ਅੱਖਾਂ, ਬਿਖਰੇ ਵਾਲ ਅਤੇ ਗੁਲਾਬੀ ਬੁੱਲ ਕਿੰਨੀ ਰਫ ਲੁੱਕ ਹੈ ਯਾਰ…ਬਹੁਤ ਹੌਟ’ । ਇਸ ਕਮੈਂਟ ਤੋਂ ਬਾਅਦ ਇਸ ਜੋੜੀ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ ਤੇ ਦੋਹਾਂ ਨੂੰ ਇੱਕਠੇ ਦੇਖਣਾ ਚਾਹੁੰਦੇ ਹਨ ।

https://www.instagram.com/p/CBIuvjzJjZo/

You may also like