ਸ਼ਹਿਨਾਜ਼ ਗਿੱਲ ਆਈ ਇੱਕ ਵਾਰ ਫਿਰ ਸੁਰਖੀਆਂ ’ਚ ਪਿਤਾ ਸੰਤੋਖ ਸਿੰਘ ’ਤੇ ਲੱਗੇ ਬਲਾਤਕਾਰ ਦੇ ਇਲਜ਼ਾਮ, ਮਾਮਲਾ ਦਰਜ਼

written by Rupinder Kaler | May 21, 2020 12:51pm

ਹਮੇਸ਼ਾ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੀ ਸ਼ਹਿਨਾਜ਼ ਗਿੱਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ । ਇਸ ਵਾਰ ਸ਼ਹਿਨਾਜ਼ ਦੇ ਸੁਰਖੀਆਂ ਵਿੱਚ ਆਉਣ ਦੀ ਵਜ੍ਹਾ ਉਸ ਦਾ ਪਿਤਾ ਸੰਤੋਖ ਸਿੰਘ ਬਣਿਆ ਹੈ ਕਿਉਂਕਿ ਪੰਜਾਬ ਪੁਲਿਸ ਨੇ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਦੇ ਖ਼ਿਲਾਫ਼ ਬਲਾਤਕਾਰ ਦਾ ਕੇਸ ਦਰਜ ਕੀਤਾ ਹੈ। ਜਲੰਧਰ ਦੀ ਰਹਿਣ ਵਾਲੀ ਇੱਕ ਕੁੜੀ ਨੇ ਸੰਤੋਖ ਸਿੰਘ ਤੇ ਇਲਜ਼ਾਮ ਲਾਇਆ ਹੈ ਕਿ ਸੁੱਖ ਪ੍ਰਧਾਨ ਨੇ ਬੰਦੂਕ ਦੇ ਜ਼ੋਰ ’ਤੇ ਆਪਣੀ ਕਾਰ ਵਿੱਚ ਉਸ ਨਾਲ ਬਲਾਤਕਾਰ ਕੀਤਾ।

https://www.instagram.com/p/B_JaxINBazP/

ਇਹ ਘਟਨਾ 14 ਮਈ ਨੂੰ ਵਾਪਰੀ, ਪਰ ਪੁਲਿਸ ਨੇ ਮੰਗਲਵਾਰ ਨੂੰ ਪੀੜਤ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਸੀ। ਥਾਣੇ ਵਿੱਚ ਸ਼ਿਕਾਇਤ ਦਰਜ ਹੋਣ ਤੋਂ ਬਾਅਦ ਸੰਤੋਖ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। ਇਲਜ਼ਾਮ ਲਗਾਉਣ ਵਾਲੀ ਕੁੜੀ ਮੁਤਾਬਿਕ ਉਸ ਦੀ ਪਿਛਲੇ 12 ਸਾਲਾਂ ਤੋਂ ਜਲੰਧਰ ਨਿਵਾਸੀ ਲੱਕੀ ਸੰਧੂ ਉਰਫ ਰਣਧੀਰ ਸਿੰਘ ਸੰਧੂ ਨਾਲ ਦੋਸਤੀ ਹੈ। ਕੁਝ ਦਿਨ ਪਹਿਲਾਂ ਲੱਕੀ ਨਾਲ ਉਸ ਦੀ ਲੜਾਈ ਹੋ ਗਈ ਸੀ।

https://www.instagram.com/p/B_JZ5SAh6gb/

ਉਸ ਨੂੰ ਪਤਾ ਲੱਗਿਆ ਕਿ ਉਹ ਸੰਤੋਖ ਸਿੰਘ ਵਾਸੀ ਅਜੀਤ ਨਗਰ ਬਿਆਸ ਦੇ ਘਰ ਰਹਿੰਦਾ ਹੈ। 14 ਮਈ ਨੂੰ ਸ਼ਾਮ ਕਰੀਬ ਸਾਢੇ ਪੰਜ ਵਜੇ ਉਹ ਆਪਣੀ ਆਲਟੋ ਕਾਰ ‘ਚ ਸੰਤੋਖ ਦੇ ਘਰ ਬਿਆਸ ਪਹੁੰਚੀ। ਸੁੱਖ ਪ੍ਰਧਾਨ ਆਪਣੇ ਘਰ ਦੇ ਬਾਹਰ ਉਸ ਦੀ ਉਡੀਕ ਕਰ ਰਿਹਾ ਸੀ ਜਿਸ ਤੋਂ ਬਾਅਦ ਸੁੱਖ ਪ੍ਰਧਾਨ ਨੇ ਉਸ ਨੂੰ ਲੱਕੀ ਨਾਲ ਮਿਲਵਾਉਣ ਦਾ ਕਹਿ ਕੇ ਪੀੜਤਾ ਨੂੰ ਆਪਣੀ ਕਾਰ ਵਿੱਚ ਬਿਠਾਇਆ ਤੇ ਸੁੱਖ ਨੇ ਉਸ ਦੀ ਸਹਿਮਤੀ ਤੋਂ ਬਗੈਰ ਰੋਹੀ ਪੁਲ ਬਿਆਸ ਨੇੜੇ ਬੰਦੂਕ ਦੇ ਜ਼ੋਰ ‘ਤੇ ਉਸ ਨਾਲ ਬਲਾਤਕਾਰ ਕੀਤਾ।

https://www.instagram.com/p/B9yXTLtBcKt/

ਇਸ ਦੇ ਨਾਲ ਹੀ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦੇ ਹੋਏ, ਮੁਲਜ਼ਮ ਨੇ ਪੀੜਤਾ ਨੂੰ ਉਸ ਦੀ ਸਹੇਲੀ ਕੋਲ ਛੱਡ ਦਿੱਤਾ। ਆਈਓ ਇੰਸਪੈਕਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ’ਤੇ ਬਲਾਤਕਾਰ ਦਾ ਕੇਸ ਦਰਜ ਕਰਕੇ ਮੁਲਜ਼ਮ ਦੇ ਘਰ ਛਾਪਾ ਮਾਰਿਆ ਗਿਆ ਹੈ, ਜੋ ਫਰਾਰ ਹੈ।

https://www.instagram.com/p/B9mYVc1gP2_/

You may also like