ਮਹਿੰਦਰ ਸਿੰਘ ਧੋਨੀ ਨੂੰ ਫੌਜੀ ਰੂਪ ‘ਚ ਦੇਖ ਕੇ ਹੈਰਾਨ ਰਹਿ ਗਏ ਵੇਸਟਇੰਡੀਜ਼ ਦੇ ਇਹ ਕ੍ਰਿਕੇਟਰ, ਵੀਡੀਓ ਸਾਂਝੇ ਕਰ ਬੋਲੇ- ‘ਮੈਦਾਨ ‘ਤੇ ਇਹ ਸ਼ਖ਼ਸ਼...’

Written by  Lajwinder kaur   |  July 29th 2019 06:10 PM  |  Updated: July 29th 2019 06:11 PM

ਮਹਿੰਦਰ ਸਿੰਘ ਧੋਨੀ ਨੂੰ ਫੌਜੀ ਰੂਪ ‘ਚ ਦੇਖ ਕੇ ਹੈਰਾਨ ਰਹਿ ਗਏ ਵੇਸਟਇੰਡੀਜ਼ ਦੇ ਇਹ ਕ੍ਰਿਕੇਟਰ, ਵੀਡੀਓ ਸਾਂਝੇ ਕਰ ਬੋਲੇ- ‘ਮੈਦਾਨ ‘ਤੇ ਇਹ ਸ਼ਖ਼ਸ਼...’

ਟੀਮ ਇੰਡੀਆ ਤੇ ਵੇਸਟਇੰਡੀਜ਼ ਦੇ ਵਿਚਕਾਰ ਟੀ-20, ਵਨ ਡੇਅ ਤੇ ਟੈਸਟ ਸੀਰੀਜ਼ ਤਿੰਨ ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜਿਸਦੇ ਚੱਲਦੇ ਪੂਰੀ ਟੀਮ ਮੈਦਾਨ ਉੱਤੇ ਖੂਬ ਪਸੀਨਾ ਵਹਾ ਰਹੀ ਹੈ। ਪਰ ਇਸ ਸੀਰੀਜ਼ ‘ਚ ਮਹਿੰਦਰ ਸਿੰਘ ਧੋਨੀ ਨੂੰ ਅਰਾਮ ਦਿੱਤਾ ਗਿਆ ਹੈ। ਪਰ ਉਹ ਦੇਸ਼ ਦੇ ਲਈ ਆਪਣੇ ਫ਼ਰਜ਼ ਨੂੰ ਖੇਡ ਦੇ ਮੈਦਾਨ ਦੀ ਬਜਾਏ ਸੈਨਾ ਦੇ ਟ੍ਰੇਨਿੰਗ ਮੈਦਾਨ ‘ਚ ਨਿਭਾਉਂਦੇ ਹੋਏ ਨਜ਼ਰ ਆਉਣਗੇ। ਉਹ ਦੋ ਮਹੀਨੇ ਇੰਡੀਆਨ ਆਰਮੀ ਦੇ ਨਾਲ ਟ੍ਰੇਨਿੰਗ ਕਰਨਗੇ। ਧੋਨੀ ਭਾਰਤੀ ਸੈਨਾ ਦੀ ਸਪੈਸ਼ਲ ਆਪਰੇਸ਼ਨ ਯੂਨਿਟ ਪੈਰਾ ਸਪੈਸ਼ਲ ਨਾਲ ਜੁੜੇ ਹੋਏ ਹਨ।

ਹੋਰ ਵੇਖੋ:ਇਸ ਸਿੱਖ ਪਰਿਵਾਰ ਨਾਲ ਇਸ ਪੰਛੀ ਦੀ ਅਨੋਖੀ ਸਾਂਝ,ਵੀਡੀਓ ਹੋ ਰਿਹਾ ਵਾਇਰਲ

ਵੇਸਟਇੰਡੀਜ਼ ਦੇ ਗੇਂਦਬਾਜ਼ ਸ਼ੋਲਡਨ ਕੋਟਰਲ ਨੇ ਐੱਮ.ਐੱਸ. ਧੋਨੀ ਦਾ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ ਤੇ ਨਾਲ ਹੀ ਕੈਪਸ਼ਨ ‘ਚ ਤਾਰੀਫ਼ ਕਰਦੇ ਹੋਏ ਲਿਖਿਆ ਹੈ, ‘ਕ੍ਰਿਕੇਟ ਮੈਦਾਨ ‘ਚ ਇਹ ਸ਼ਖ਼ਸ਼ ਪ੍ਰੇਰਣਾ ਹੁੰਦਾ ਹੈ, ਪਰ ਇਸਦੇ ਨਾਲ ਹੀ ਉਹ ਪੱਕੇ ਦੇਸ ਭਗਤ ਵੀ ਨੇ, ਉਹ ਅਜਿਹੇ ਸ਼ਖ਼ਸ਼ ਨੇ ਜੋ ਆਪਣੀ ਜ਼ਿੰਮੇਵਾਰੀਆਂ ਨੂੰ ਪਿੱਛੇ ਛੱਡਦੇ ਹੋਏ ਦੇਸ਼ ਬਾਰੇ ਪਹਿਲਾਂ ਸੋਚਦੇ ਨੇ..ਇਹ ਵੀਡੀਓ ਮੈਂ ਆਪਣੇ ਪਰਿਵਾਰ ਤੇ ਦੋਸਤਾਂ ਦੇ ਲਈ ਇਹ ਵੀਡੀਓ ਸ਼ੇਅਰ ਕਰ ਰਿਹਾ ਹਾਂ ਕਿਉਂਕਿ ਉਹ ਜਾਣਦੇ ਨੇ ਕਿ ਮੈਂ ਇਸ ਸਨਮਾਨ ਨੂੰ ਕਿੰਨਾ ਮਹੱਤਵ ਦਿੰਦਾ ਹਾਂ..ਪਰ ਪਤੀ-ਪਤਨੀ ਦੇ ਵਿਚ ਪ੍ਰੇਰਣਾਦਾਈ ਪ੍ਰੇਮ ਦੇਸ਼ ਦੇ ਪ੍ਰਤੀ ਹੋਣਾ ਚਾਹੀਦਾ ਹੈ..ਕ੍ਰਿਪਾ ਕਰਕੇ ਇਸ ਵੀਡੀਓ ਦਾ ਅਨੰਦ ਲਵੋ..’

 

ਇਸ ਵੀਡੀਓ ਚ ਦੇਖ ਸਕਦੇ ਹੋ, ਮਹਿੰਦਰ ਸਿੰਘ ਧੋਨੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਸਨਮਾਨ ਲੈਂਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਧੋਨੀ ਨੂੰ 2011 'ਚ ਸੈਨਾ 'ਚ ਮਾਣਯੋਗ ਲੈਫਟੀਨੈਂਟ ਕਰਨਲ ਦਾ ਰੈਂਕ ਦਿੱਤਾ ਗਿਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network