ਸਲਮਾਨ ਖਾਨ ਨੂੰ 'ਸ਼ੇਰਾ' ਤੋਂ ਮਿਲੀ ਜਾਨੋ ਮਾਰਨ ਦੀ ਧਮਕੀ , ਜਾਣੋ ਪੂਰਾ ਮਾਮਲਾ

Written by  Aaseen Khan   |  November 20th 2018 01:15 PM  |  Updated: November 22nd 2018 02:26 PM

ਸਲਮਾਨ ਖਾਨ ਨੂੰ 'ਸ਼ੇਰਾ' ਤੋਂ ਮਿਲੀ ਜਾਨੋ ਮਾਰਨ ਦੀ ਧਮਕੀ , ਜਾਣੋ ਪੂਰਾ ਮਾਮਲਾ

ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਕਥਿਤ ਰੂਪ ਨਾਲ ਧਮਕੀ ਦੇਣ ਲਈ ਉੱਤਰ ਪ੍ਰਦੇਸ਼ ਪੁਲਸੀ ਨੇ ਇੱਕ ਵਿਅਕਤੀ ਨੂੰ ਗਿਰਫਤਾਰ ਕੀਤਾ ਹੈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਸ਼ਾਹਰੁਖ ਗੁਲਾਬਨਬੀ ਉਰਫ 'ਸ਼ੇਰਾ' ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਹ ਬਾਲੀਵੁੱਡ 'ਚ ਕੰਮ ਕਰਨ ਦਾ ਮੌਕਾ ਚਾਹੁੰਦਾ ਸੀ।

 ਤੋਂ ਮਿਲੀ ਜਾਨੋ ਮਾਰਨ ਦੀ

ਉਹ ਚਾਹੁੰਦਾ ਸੀ ਕਿ ਫਿਲਮ ਇੰਡਸਟਰੀ ਵਿੱਚ ਸਲਮਾਨ ਉਸਦੇ ‘‘ਗਾਡਫਾਦਰ ਬਣਨ। ਪੁਲਿਸ ਦੇ ਅਨੁਸਾਰ 'ਸ਼ੇਰਾ' ਨੇ 6 ਅਕਤੂਬਰ ਨੂੰ ਸਲਮਾਨ ਦੇ ਨਿਜੀ ਸਹਾਇਕ ਨੂੰ ਫੋਨ ਕੀਤਾ ਅਤੇ ਅਭਿਨੇਤਾ ਦਾ ਨਿਜੀ ਨੰਬਰ ਮੰਗਿਆ। ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ , ‘‘ ਜਦੋਂ ਨਿੱਜੀ ਸਹਾਇਕ ਨੇ ਨੰਬਰ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਅਭਿਨੇਤਾ ਨੂੰ ਗਾਲ੍ਹਾਂ ਕੱਡਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ( ਸਲਮਾਨ ) ਜਾਨੋਂ ਮਾਰਨ ਦੀ ਧਮਕੀ ਦਿੱਤੀ।

ਮਾਰਨ ਦੀ ਧਮਕੀ ਜਾਣੋ ਪੂਰਾ ਮਾਮਲਾ

ਹੋਰ ਪੜ੍ਹੋ :ਹਿਮਾਂਸ਼ੀ ਖੁਰਾਣਾ ਨੇਂ ਅਜਿਹਾ ਕਿ ਵੇਖਿਆ ਸੁਪਨੇ ਵਿੱਚ ਕੀ ਉਹ ਹੋ ਗਏ ਭਾਵੁੱਖ, ਜਾਣੋ

ਉਨ੍ਹਾਂ ਨੇ ਦੱਸਿਆ ਕਿ ਇਸਦੇ ਬਾਅਦ 'ਸ਼ੇਰਾ' ਨੇ 13 ਨਵੰਬਰ ਨੂੰ ਸਲਮਾਨ ਦੇ ਪਿਤਾ ਸਲੀਮ ਖਾਨ ਨੂੰ ਫੋਨ ਕੀਤਾ ਅਤੇ ਐਕਟਰ ਦਾ ਨੰਬਰ ਮੰਗਿਆ। ਉਸਨੇ ਦਾਅਵਾ ਕੀਤਾ ਕਿ ਉਹ ਗੈਂਗਸਟਰ 'ਛੋਟਾ ਸ਼ਕੀਲ' ਲਈ ਕੰਮ ਕਰ ਰਿਹਾ ਹੈ। ਅਧਿਕਾਰੀ ਨੇ ਦੱਸਿਆ ਹੈ ਕਿ ਸਲੀਮ ਖਾਨ ਨੇ ਸਲਮਾਨ ਦਾ ਨੰਬਰ ਦੇਣ ਤੋਂ ਮਨਾ ਕਰ ਦਿੱਤਾ ਤਾਂ ਇਸ ਕਾਰਨ ਸ਼ੇਰਾ ਨੇ ਉਨ੍ਹਾਂ ਨੂੰ ਧਮਕੀ ਤੱਕ ਵੀ ਦੇ ਦਿੱਤੀ।

ਤੋਂ ਮਿਲੀ ਜਾਨੋ

ਸੀਨੀਅਰ ਪੁਲਿਸ ਅਧਿਕਾਰੀ ਗਿਰਿਸ਼ ਅਨਾਵਕਰ ਨੇ ਦੱਸਿਆ ਕਿ ਪੁਲਿਸ ਵਲੋਂ ਸੰਪਰਕ ਕੀਤੇ ਜਾਣ ਤੋਂ ਬਾਅਦ ਅਸੀਂ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਅਗਿਆਤ ਲੋਕਾਂ ਦੇ ਖਿਲਾਫ ਇੱਕ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੇਰਾ ਨੂੰ ਇਲਾਹਾਬਾਦ ਤੋਂ ਗਿਰਫਤਾਰ ਕਰ ਲਿਆ ਗਿਆ ਹੈ। ਇਸ ਤੋਂ 'ਸ਼ੇਰਾ' ਨੂੰ ਸੋਮਵਾਰ ਨੂੰ ਮੁੰਬਈ ਲਿਆਇਆ ਗਿਆ ਅਤੇ ਅਦਾਲਤ 'ਚ ਪੇਸ਼ ਕੀਤਾ ਗਿਆ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network