Advertisment

ਸ਼ਿਖਰ ਧਵਨ ਨੇ ਬੇਟੇ ਦੇ ਜਨਮ ਦਿਨ 'ਤੇ ਸ਼ੇਅਰ ਕੀਤਾ ਅਜਿਹਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

author-image
By Lajwinder kaur
New Update
ਸ਼ਿਖਰ ਧਵਨ ਨੇ ਬੇਟੇ ਦੇ ਜਨਮ ਦਿਨ 'ਤੇ ਸ਼ੇਅਰ ਕੀਤਾ ਅਜਿਹਾ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
Advertisment
ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਆਪਣੇ ਬੇਟੇ ਦੇ ਜਨਮ ਦਿਨ ਉੱਤੇ ਬਹੁਤ ਹੀ ਪਿਆਰਾ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਕੁਝ ਦਿਨ ਪਹਿਲਾਂ ਸ਼ਿਖਰ ਧਵਨ ਨੇ ਆਪਣੇ ਬੇਟੇ ਜ਼ੋਰਾਵਰ ਧਵਨ ਦੇ ਬਰਥਡੇਅ ਮਨਾਉਂਦੇ ਹੋਏ ਆਪਣਾ ਪਿਆਰ ਇੱਕ ਵੀਡੀਓ ਦੇ ਰਾਹੀਂ ਜ਼ਾਹਿਰ ਕੀਤਾ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਫੇਸਬੁੱਕ ‘ਤੇ ਦੋ ਲੱਖ ਤੋਂ ਵੱਧ ਲਾਈਕਸ,ਲਗਪਗ ਪੰਜ ਹਜ਼ਾਰ ਦੇ ਕਰੀਬ ਕਮੈਂਟਸ ਅਤੇ ਤੇਰਾ ਸੋ ਤੋਂ ਵੱਧ ਵਾਰੀ ਸ਼ੇਅਰ ਕੀਤਾ ਜਾ ਚੁੱਕਿਆ ਹੈ। ਹੋਰ ਵੇਖੋ:ਰੁਬੀਨਾ ਬਾਜਵਾ ਇੰਡੋਨੇਸ਼ੀਆ ‘ਚ ਆਪਣੇ ਦੋਸਤ ਨਾਲ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਤਸਵੀਰਾਂ ਹੋ ਰਹੀਆਂ ਨੇ ਖੂਬ ਵਾਇਰਲ ਇਸ ਵੀਡੀਓ ‘ਚ ਸ਼ਿਖਰ ਨੇ ਜ਼ੋਰਾਵਰ ਦੇ ਨਾਲ ਬਿਤਾਏ ਖੁਸ਼ਨੁਮਾ ਪਲਾਂ ਦੀਆਂ ਤਸਵੀਰਾਂ ਨੂੰ ਆਪਣੇ ਵਾਇਸ ਓਵਰ ਦੇ ਨਾਲ ਪਰੋ ਕੇ ਪੇਸ਼ ਕੀਤਾ ਹੈ। ਵੀਡੀਓ ‘ਚ ਜ਼ੋਰਾਵਰ ਦੇ ਬਚਪਨ ਤੋਂ ਵੱਡੇ ਹੋਣ ਤੱਕ ਦੀ ਫੋਟੇਜ਼ ਸ਼ਾਮਿਲ ਹੈ। ਸ਼ਿਖਰ ਨੇ ਕੈਪਸ਼ਨ ਚ ਲਿਖਿਆ ਹੈ, ‘ਬਹੁਤ ਸਾਰਾ ਪਿਆਰ ਮੇਰੇ ਬੇਟੇ !...ਹੈਪੀ ਬਰਥੇ ਡੇਅ ਟੂ ਯੂ..’ publive-image ਜੇ ਗੱਲ ਕਰੀਏ ਸ਼ਿਖਰ ਧਵਨ ਦੇ ਮੈਦਾਨ ਦੀ ਤਾਂ ਉਸ ਉੱਤੇ ਤਾਂ ਬਾਕਮਾਲ ਦੇ ਖਿਡਾਰੀ ਨੇ ਇਸ ‘ਚ ਕੋਈ ਦੋ ਰਾਏ ਨਹੀਂ ਹੈ। ਪਰ ਉਹ ਆਪਣੀ ਨਿੱਜੀ ਜ਼ਿੰਦਗੀ ‘ਚ ਵੀ ਵੱਡੇ ਦਿਲ ਵਾਲੇ ਨੇ। ਜੀ ਹਾਂ ਇਸ ਪੰਜਾਬੀ ਖਿਡਾਰੀ ਨੇ ਦੁਨੀਆ ਦੀ ਪਰਵਾਹ ਨਾ ਕਰਦੇ ਆਪਣੀ ਉਮਰ ‘ਚ 10 ਸਾਲ ਵੱਡੀ ਤਲਾਕਸ਼ੁਦਾ ਤੇ ਦੋ ਬੱਚਿਆਂ ਦੀ ਮਾਂ ਆਇਸ਼ਾ ਦੇ ਨਾਲ ਵਿਆਹ ਕਰਵਾ ਲਿਆ ਸੀ। ਸ਼ਿਖਰ ਧਵਨ ਤੇ ਆਇਸ਼ਾ ਹੁਣ ਹੈਪੀਲੀ ਤਿੰਨ ਬੱਚਿਆਂ ਦੇ ਮਾਤਾ-ਪਿਤਾ ਨੇ।
Advertisment

Stay updated with the latest news headlines.

Follow us:
Advertisment
Advertisment
Latest Stories
Advertisment