ਦੇਖੋ ਵੀਡੀਓ : ਪੰਜਾਬੀ ਗੀਤ ‘ਤੇ ਭੰਗੜੇ ਪਾਉਂਦੇ ਨਜ਼ਰ ਆਏ ‘Delhi Capitals’ ਦੇ ਇਹ ਖਿਡਾਰੀ

Written by  Lajwinder kaur   |  September 27th 2020 12:29 PM  |  Updated: September 27th 2020 12:35 PM

ਦੇਖੋ ਵੀਡੀਓ : ਪੰਜਾਬੀ ਗੀਤ ‘ਤੇ ਭੰਗੜੇ ਪਾਉਂਦੇ ਨਜ਼ਰ ਆਏ ‘Delhi Capitals’ ਦੇ ਇਹ ਖਿਡਾਰੀ

ਆਈ.ਪੀ.ਐੱਲ 2020 ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ । ਜਿਸ ਕਰਕੇ ਖਿਡਾਰੀਆਂ ਦੀਆਂ ਮਸਤੀਆਂ ਵਾਲੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ । ਅਜਿਹੇ ‘ਚ ਦਿੱਲੀ ਕੈਪਿਟਲਸ ਦੇ ਕੁਝ ਖਿਡਾਰੀਆਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ ।

Delhi Capitals crickter doing bhangra

ਇਸ ਵੀਡੀਓ ‘ਚ ਸ਼ਿਖਰ ਧਵਨ ਆਪਣੀ ਟੀਮ ਦੇ ਮੈਂਬਰ ਅਜਿੰਕਿਆ ਰਹਾਣੇ ਤੇ ਅਸ਼ਵਨੀ ਰਵੀ ਨੂੰ ਭੰਗੜਾ ਸਿਖਾਉਂਦੇ ਹੋਏ ਨਜ਼ਰ ਆ ਰਹੇ ਨੇ । ਤਿੰਨੋ ਜਣੇ ਪੰਜਾਬੀ ਗਾਇਕਾ ਬਾਣੀ ਸੰਧੂ ਦੇ ਗੀਤ ਉੱਤੇ ਨੱਚਦੇ ਹੋਏ ਨਜ਼ਰ ਆ ਰਹੇ ਹਨ ।

ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ । ਇਸ ਵੀਡੀਓ ਨੂੰ Delhi Capitals ਨੇ ਆਪਣੇ ਫੇਸਬੁਕ ਪੇਜ਼ ਉੱਤੇ ਵੀ ਸ਼ੇਅਰ ਕੀਤਾ ਹੈ ।shikhar dhawan

ਦੱਸ ਦਈਏ ਇਸ ਵਾਰ ਆਈ.ਪੀ.ਐੱਲ ਦੁਬਾਈ ‘ਚ ਹੋ ਰਿਹਾ ਹੈ । ਦਰਸ਼ਕ ਆਪਣੇ ਖਿਡਾਰੀਆਂ ਨੂੰ ਖੇਡ ਦੇ ਮੈਦਾਨ ਉੱਤੇ ਖੇਡਦੇ ਹੋਏ ਦੇਖਕੇ ਬਹੁਤ ਖੁਸ਼ ਹਨ । ਬੀਤੇ ਦਿਨੀਂ ਦੁਬਈ ਇੰਟਰਨੈਸ਼ਨਲ ਸਟੇਡੀਅਮ 'ਚ ਦਿੱਲੀ ਨੇ ਚੇਨਈ ਨੂੰ 44 ਦੋੜਾਂ ਨਾਲ ਹਰਾ ਦਿੱਤਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network