Advertisment

ਸ਼ਿਲਪਾ ਸ਼ੈੱਟੀ ਰਾਜ ਕੁੰਦਰਾ ਦੀ ਇਸ ਆਦਤ 'ਤੇ ਹੋ ਗਈ ਸੀ ਫਿਦਾ, ਮੰਗਣੀ 'ਤੇ ਦਿੱਤੀ ਸੀ ਤਿੰਨ ਕਰੋੜ ਦੀ ਅੰਗੂਠੀ  

author-image
By Rupinder Kaler
New Update
ਸ਼ਿਲਪਾ ਸ਼ੈੱਟੀ ਰਾਜ ਕੁੰਦਰਾ ਦੀ ਇਸ ਆਦਤ 'ਤੇ ਹੋ ਗਈ ਸੀ ਫਿਦਾ, ਮੰਗਣੀ 'ਤੇ ਦਿੱਤੀ ਸੀ ਤਿੰਨ ਕਰੋੜ ਦੀ ਅੰਗੂਠੀ  
Advertisment
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਭਾਵੇਂ ਹੁਣ ਫ਼ਿਲਮਾਂ ਵਿੱਚ ਨਜ਼ਰ ਨਹੀਂ ਆਉਂਦੀ ਪਰ ਉਹ ਆਪਣੀ ਫਿਗਰ, ਸਿਹਤ ਤੇ ਯੋਗਾ ਕਰਕੇ ਦੁਨੀਆਂ ਭਰ ਵਿੱਚ ਮਸ਼ਹੂਰ ਹੈ । 8 ਜੂਨ ਨੂੰ ਸ਼ਿਲਪਾ ਸ਼ੈੱਟੀ ਆਪਣਾ ਜਨਮ ਦਿਨ ਮਨਾਉਂਦੀ ਹੈ । ਸ਼ਿਲਪਾ ਦੀ ਜ਼ਿੰਦਗੀ ਵੀ ਕਾਫੀ ਫ਼ਿਲਮੀ ਰਹੀ ਹੈ । ਇੱਕ ਸਮਾਂ ਸੀ ਜਦੋਂ ਉਹਨਾਂ ਦਾ ਨਾਂ ਅਕਸ਼ੈ ਕੁਮਾਰ ਨਾਲ ਜੋੜਿਆ ਜਾਂਦਾ ਸੀ । ਖ਼ਬਰਾਂ ਇਹ ਵੀ ਸਨ ਕਿ ਉਹ ਅਕਸ਼ੈ ਕੁਮਾਰ ਨਾਲ ਵਿਆਹ ਕਰਵਾਏਗੀ । https://www.instagram.com/p/ByaFfcjh2tn/ ਪਰ ਸ਼ਿਲਪਾ ਸ਼ੈੱਟੀ ਨੇ 22 ਨਵੰਬਰ 2009 ਨੂੰ ਕਾਰੋਬਾਰੀ ਰਾਜ ਕੁੰਦਰਾ ਨਾਲ ਵਿਆਹ ਕਰਵਾ ਲਿਆ । ਰਾਜ ਕੁੰਦਰਾ ਪਹਿਲਾਂ ਵਿਆਹੇ ਹੋਏ ਸਨ ਇਸ ਲਈ ਕੁੰਦਰਾ ਦੀ ਪਹਿਲੀ ਪਤਨੀ ਕਵਿਤਾ ਨੇ ਇਸ ਵਿਆਹ ਨੂੰ ਲੈ ਕੇ ਕਾਫੀ ਹੰਗਾਮਾ ਕੀਤਾ ਸੀ । ਸ਼ਿਲਪਾ ਤੇ ਕਵਿਤਾ ਨੇ ਉਸ ਦਾ ਘਰ ਤੋੜਨ ਦਾ ਇਲਜ਼ਾਮ ਲਗਾਇਆ ਸੀ । ਸ਼ਿਲਪਾ ਦੀ ਰਾਜ ਕੁੰਦਰਾ ਨਾਲ ਮੁਲਾਕਾਤ ਬਿੱਗ ਬ੍ਰਦਰ ਸ਼ੋਅ ਜਿੱਤਣ ਤੋਂ ਬਾਅਦ ਲੰਡਨ ਵਿੱਚ ਹੋਈ ਸੀ । https://www.instagram.com/p/BxXa0jOhEha/ ਸ਼ਿਲਪਾ ਇੱਕ ਬਰੈਂਡ ਦੀ ਪ੍ਰਮੋਸ਼ਨ ਕਰ ਰਹੀ ਸੀ ਕੁੰਦਰਾ ਨੇ ਇਸ ਮਾਮਲੇ ਵਿੱਚ ਸ਼ਿਲਪਾ ਦੀ ਮਦਦ ਕੀਤੀ ਸੀ । ਸ਼ਿਲਪਾ ਰਾਜ ਕੁੰਦਰਾ ਦੀ ਹਰ ਇੱਕ ਦੀ ਮਦਦ ਕਰਨ ਵਾਲੀ ਅਦਾਤ 'ਤੇ ਫਿਦਾ ਹੋ ਗਈ ਸੀ ।  ਇਸੇ ਦੌਰਾਨ ਦੋਵੇਂ ਇੱਕ ਦੂਜੇ ਦੇ ਕਰੀਬ ਆ ਗਏ । ਭਾਵੇਂ ਰਾਜ ਕੁੰਦਰਾ ਪਹਿਲਾਂ ਤੋਂ ਵਿਆਹੇ ਹੋਏ ਸਨ, ਇਸ ਦੇ ਬਾਵਜੂਦ ਸ਼ਿਲਪਾ ਉਹਨਾਂ ਨੂੰ ਡੇਟ ਕਰਨ ਲੱਗੀ ਸੀ । https://www.instagram.com/p/Bvqvrm-BQu9/ ਇਸ ਤੋਂ ਬਾਅਦ ਦੋਹਾਂ ਨੇ ਇੱਕ ਦੂਜੇ ਨਾਲ ਮੰਗਣੀ ਕਰ ਲਈ, ਇਸ ਮੰਗਣੀ ਦੌਰਾਨ ਕੁੰਦਰਾ ਨੇ ਸ਼ਿਲਪਾ ਨੂੰ ਤਿੰਨ ਕਰੋੜ ਦੀ ਅੰਗੂਠੀ ਦਿੱਤੀ ਸੀ । ਇਸ ਤੋਂ ਬਾਅਦ ਦੋਹਾਂ ਨੇ ਵਿਆਹ ਕਰਵਾ ਲਿਆ ਸੀ । ਰਾਜ ਕੁੰਦਰਾ ਨੇ ਵਿਆਹ ਦੀ ਪਹਿਲੀ ਸਾਲਗਿਰਾ ਤੇ ਸ਼ਿਲਪਾ ਨੂੰ ਦੁਬਈ ਦੇ ਬੁਰਜ਼ ਖਲੀਫਾ ਦੇ ੧੯ਵੀਂ ਮੰਜਲ ਤੇ ਇੱਕ ਅਪਾਰਟਮੈਂਟ ਤੋਹਫੇ ਵਿੱਚ ਦਿੱਤਾ ਸੀ । ਜਿਸ ਦੀ ਕੀਮਤ ੫੧ ਕਰੋੜ ਰੁਪਏ ਹੈ ।
#shilpa-shetty #raj-kundra
Advertisment

Stay updated with the latest news headlines.

Follow us:
Advertisment
Advertisment
Latest Stories
Advertisment