ਪੰਜਾਬੀ ਗੀਤ ‘ਸੌਦਾ ਖਰਾ ਖਰਾ’ ‘ਤੇ ਐਕਟਰੈੱਸ ਸ਼ਿਲਪਾ ਸ਼ੈੱਟੀ ਆਪਣੀ ਸੱਸ ਦੇ ਨਾਲ ਨੱਚਦੀ ਆਈ ਨਜ਼ਰ, ਇੰਟਰਨੈੱਟ ‘ਤੇ ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

Written by  Lajwinder kaur   |  August 06th 2020 03:19 PM  |  Updated: August 06th 2020 03:19 PM

ਪੰਜਾਬੀ ਗੀਤ ‘ਸੌਦਾ ਖਰਾ ਖਰਾ’ ‘ਤੇ ਐਕਟਰੈੱਸ ਸ਼ਿਲਪਾ ਸ਼ੈੱਟੀ ਆਪਣੀ ਸੱਸ ਦੇ ਨਾਲ ਨੱਚਦੀ ਆਈ ਨਜ਼ਰ, ਇੰਟਰਨੈੱਟ ‘ਤੇ ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਬਾਲੀਵੁੱਡ ਦੀ ਖ਼ੂਬਸੂਰਤ ਤੇ ਫਿੱਟ ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਇੱਕ ਨਵੀਂ ਵੀਡੀਓ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ‘ਚ ਉਹ ਆਪਣੀ ਸੱਸ ਦੇ ਨਾਲ ਪੰਜਾਬੀ ਗੀਤ ‘ਸੌਦਾ ਖਰਾ ਖਰਾ’ ਉੱਤੇ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਨੇ ।

  ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਹੈਪੀ ਬਰਥਡੇਅ ਬਹੁਤ ਕਮਾਲ ਦੀ ਸਾਸੂ ਮਾਂ । ਤੁਸੀਂ ਸਾਡੇ ਪਰਿਵਾਰ ਦੇ ਸ਼ਾਨਦਾਰ ਰੌਕਸਟਾਰ ਹੋ । ਅਸੀਂ ਬਹੁਤ ਖੁਸ਼ਕਿਮਸਤ ਹਾਂ ਤੁਹਾਡਾ ਆਸ਼ਿਰਵਾਦ ਵਾਲਾ ਹੱਥ ਸਾਡੇ ਸਿਰ ਉੱਤੇ ਹੈ । ਮੈਂ ਇਕ ਖੁਸ਼ਕਿਸਮਤ ਨੂੰਹ ਹਾਂ, ਜਿਸ ਨੂੰ ਤੁਹਾਡੇ ਵਰਗੀ ਦੋਸਤ ਤੇ ਡਾਂਸ ਪਾਟਨਰ ਮਿਲੀ ਹੈ । ਤੁਸੀਂ ਹਮੇਸ਼ਾ ਖੁਸ਼ਹਾਲੀ ਅਤੇ ਚੰਗੀ ਸਿਹਤ ਨਾਲ ਜ਼ਿੰਦਗੀ ਵਿੱਚ ਨੱਚਦੇ ਰਹੋ । ਬਹੁਤ ਸਾਰਾ ਪਿਆਰ ਮਾਂ’

ਦੇਖਦੇ ਹੀ ਦੇਖਦੇ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ । ਦਰਸ਼ਕਾਂ ਨੂੰ ਸੱਸ ਨੂੰਹ ਦਾ ਇਹ ਡਾਂਸ ਵੀਡੀਓ ਖੂਬ ਪਸੰਦ ਆ ਰਿਹਾ ਹੈ । ਚਾਰ ਲੱਖ ਤੋਂ ਵੱਧ ਲੋਕ ਇਸ ਵੀਡਓ ਨੂੰ ਦੇਖ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network