ਪੰਜਾਬੀ ਰੰਗ 'ਚ ਰੰਗੇ ਗਏ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਪੰਜਾਬੀ ਗਾਣੇ 'ਤੇ ਪਾਇਆ ਭੰਗੜਾ,ਵੇਖੋ ਵੀਡੀਓ 

Written by  Shaminder   |  February 23rd 2019 11:14 AM  |  Updated: February 23rd 2019 11:14 AM

ਪੰਜਾਬੀ ਰੰਗ 'ਚ ਰੰਗੇ ਗਏ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਪੰਜਾਬੀ ਗਾਣੇ 'ਤੇ ਪਾਇਆ ਭੰਗੜਾ,ਵੇਖੋ ਵੀਡੀਓ 

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਦੋਵੇਂ ਜਣੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ । ਦੋਵੇਂ ਲਹਿੰਬਰਗਿਨੀ ਚਲਾਈ ਜਾਂਦੇ ਓ ਸਾਨੂੰ ਵੀ ਝੂਟਾ ਦੇ ਦਿਓ ਕਿੱਥੇ ਕੱਲੇ ਕੱਲੇ ਜਾਈ ਜਾਨੇ ਓ 'ਤੇ ਪਰਫਾਰਮ ਕਰ ਰਹੇ ਨੇ । ਇਹ ਵੀਡੀਓ ਕਿਸੇ ਵਿਆਹ ਸਮਾਗਮ ਦਾ ਲੱਗ ਰਿਹਾ ਹੈ । ਜਿਸ 'ਤੇ ਦੋਵੇਂ ਡਾਂਸ ਕਰ ਰਹੇ ਨੇ,ਇਸ ਵੀਡੀਓ ਨੂੰ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ:ਯੁਵਰਾਜ ਹੰਸ ਤੇ ਮਾਨਸੀ ਦੀ ਰਿਸੈਪਸ਼ਨ ਪਾਰਟੀ ‘ਤੇ ਹੰਸ ਰਾਜ ਹੰਸ ਤੇ ਭਰਾ ਨਵਰਾਜ ਹੰਸ ਨੇ ਗੀਤ ਗਾ ਕੇ ਬੰਨਿਆ ਸਮਾਂ, ਦੇਖੋ ਵੀਡਿਓ

https://www.instagram.com/p/BuMhYUPBap1/

ਸ਼ਿਲਪਾ ਸ਼ੈੱਟੀ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ Ha ha ha .. #swag huh!!! Singing another tune at the #sangeet nite??♥️???ਸ਼ਿਲਪਾ ਅਤੇ ਰਾਜ ਕੁੰਦਰਾ ਦੇ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਦੋਵਾਂ ਦੇ ਇਸ ਵੀਡੀਓ 'ਤੇ ਕਮੈਂਟ ਕੀਤੇ ਜਾ ਰਹੇ ਨੇ । ਦੱਸ ਦਈਏ ਕਿ ਰਾਜ ਕੁੰਦਰਾ ਦੇ ਨਾਲ ਕੁਝ ਸਾਲ ਪਹਿਲਾਂ ਸ਼ਿਲਪਾ ਸ਼ੈੱਟੀ ਨੇ ਵਿਆਹ ਕਰਵਾਇਆ ਸੀ ।ਹੋਰ ਵੇਖੋ

shilpa And Raj shilpa And Raj

ਰਾਜ ਕੁੰਦਰਾ ਪੰਜਾਬੀ ਹਨ ਅਤੇ ਕਈ ਸੂਬਿਆਂ 'ਚ ਉਨ੍ਹਾਂ ਦਾ ਬਿਜਨੇਸ ਫੈਲਿਆ ਹੋਇਆ ਹੈ । ਸ਼ਿਲਪਾ ਸ਼ੈੱਟੀ ਨੇ ਬਾਲੀਵੁੱਡ 'ਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਨੇ ਅਤੇ ਉਨ੍ਹਾਂ ਨੇ ਕਈ ਕਲਾਕਾਰਾਂ ਨਾਲ ਕੰਮ ਕੀਤਾ ਹੈ ਅਤੇ ਹਰ ਫ਼ਿਲਮ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਹੈ ।

raj kundra raj kundra

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network