ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨੇ ਪੰਜਾਬੀ ਗੀਤ 'ਤੇ ਬਣਾਇਆ ਟਿਕਟੌਕ,ਵੀਡੀਓ ਹੋ ਰਿਹਾ ਵਾਇਰਲ

written by Shaminder | January 16, 2020

ਸੁਨੰਦਾ ਸ਼ਰਮਾ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਨਜ਼ਰ ਆ ਰਹੇ ਨੇ ਅਤੇ ਸੁਨੰਦਾ ਦੇ ਗੀਤ 'ਦੂਜੀ ਵਾਰ ਪਿਆਰ' ਗੀਤ 'ਤੇ ਟਿਕਟੌਕ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਗੀਤ ਤੇ ਦੋਵਾਂ ਦੇ ਟਿਕਟੌਕ ਨੂੰ ਲੋਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ ਸੁਨੰਦਾ ਸ਼ਰਮਾ ਦਾ ਇਹ ਗੀਤ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ ਅਤੇ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਹੋਰ ਵੇਖੋ:‘ਚਾਹ ਦਾ ਕੱਪ ਸੱਤੀ ਦੇ ਨਾਲ’ ਸ਼ੋਅ ਦੇ ਸੈੱਟ ਤੋਂ ਸੁਨੰਦਾ ਸ਼ਰਮਾ ਨੇ ਤਸਵੀਰਾਂ ਕੀਤੀਆਂ ਸਾਂਝੀਆਂ, ਸ਼ੋਅ ਨੂੰ ਲੈ ਕੇ ਕਈ ਇਹ ਗੱਲ https://www.instagram.com/p/B7V82XglgsP/ ਇਸ ਤੋਂ ਪਹਿਲਾਂ ਵੀ ਸੁਨੰਦਾ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ।ਜਿਸ 'ਚ ਬੈਨ,ਬਿੱਲੀ ਅੱਖ,ਮੋਰਨੀ,ਮੰਮੀ ਨੂੰ ਪਸੰਦ ਨਹੀਂ ਤੂੰ ਸਣੇ ਕਈ ਗੀਤ ਹਨ ਜਿਹੜੇ ਸਰੋਤਿਆਂ ਦੀ ਜ਼ੁਬਾਨ 'ਤੇ ਚੜੇ ਹੋਏ ਹਨ ।ਇਸ ਤੋਂ ਇਲਾਵਾ ਸੁਨੰਦਾ ਹੋਰ ਵੀ ਕਈ ਨਵੇਂ ਗੀਤ ਲੈ ਕੇ ਆ ਰਹੀ ਹੈ । ਗੀਤਾਂ ਦੇ ਨਾਲ-ਨਾਲ ਸੁਨੰਦਾ ਅਦਾਕਾਰੀ ਦੇ ਖੇਤਰ 'ਚ ਵੀ ਆ ਚੁੱਕੀ ਹੈ । https://www.instagram.com/p/B7TY_0wFciG/ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ 'ਸੱਜਣ ਸਿੰਘ ਰੰਗਰੂਟ' 'ਚ ਵੀ ਉਹ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੀ ਹੈ । ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੀ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਇੰਡਸਟਰੀ 'ਚ ਆਈ ਸੀ ਅਤੇ ਉਨ੍ਹਾਂ ਦੇ ਗੀਤ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਅਤੇ ਇਸੇ ਵੀਡੀਓ ਨੇ ਰਾਤੋ ਰਾਤ ਉਨ੍ਹਾਂ ਨੂੰ ਸਟਾਰ ਬਣਾ ਦਿੱਤਾ ਸੀ । ਜਿਸ ਤੋਂ ਬਾਅਦ ਗਾਇਕੀ ਦੇ ਖੇਤਰ 'ਚ ਉਨ੍ਹਾਂ ਨੂੰ ਅਨੇਕਾਂ ਆਫਰ ਮਿਲਣ ਲੱਗ ਪਏ ਸਨ ।

0 Comments
0

You may also like