ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਧੀ ਸਮੀਸ਼ਾ ਦਾ ਮਨਾ ਰਹੇ ਜਨਮ ਦਿਨ, ਇੱਕ ਸਾਲ ਦੀ ਹੋਈ ਸਮੀਸ਼ਾ

written by Shaminder | February 15, 2021

ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੀ ਧੀ ਦਾ ਅੱਜ ਜਨਮ ਦਿਨ ਹੈ । ਸਮੀਸ਼ਾ ਇੱਕ ਸਾਲ ਦੀ ਹੋ ਚੁੱਕੀ ਹੈ । ਜਿਸ ਦਾ ਇੱਕ ਵੀਡੀਓ ਰਾਜ ਕੁੰਦਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾਂ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਉਹ ਮੰਮੀ ਦੀ ਧੀ ਹੋ ਸਕਦੀ ਹੈ, ਪਰ ਉਸ ਕੋਲ ਮੇਰਾ ਪੰਜਾਬੀ ਜੀਨ ਹੈ।#ਬੁਰ੍ਰਾਹ ਜਨਮ ਦਿਨ ਦੀਆਂ ਮੁਬਾਰਕਾਂ ਮੇਰੇ ਛੋਟੇ ਫਰਿਸ਼ਤੇ #ਸਮੀਸ਼ਾ ਤੁਸੀਂ ਸਾਡੇ ਪਰਿਵਾਰ ਨੂੰ ਪੂਰਾ ਕਰਦੇ ਹੋ । samisha ਸਮੀਸ਼ਾ ਇੱਕ ਸਾਲ ਦੀ ਹੋ ਸਕਦੀ ਹੈ, ਵਿਸ਼ਵਾਸ਼ ਕਰੋ ਸਮਾਂ ਕਿਵੇਂ ਉੱਡਿਆ ਹੈ’ ।ਇਸ ਤੋਂ ਇਲਾਵਾ ਸ਼ਿਲਪਾ ਸ਼ੈੱਟੀ ਨੇ ਵੀ ਸਮੀਸ਼ਾ ਦੇ ਜਨਮ ਦਿਨ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸਮੀਸ਼ਾ ਦੇ ਜਨਮ ਤੋਂ ਲੈ ਕੇ ਹੁਣ ਤੱਕ ਦੀਆਂ ਤਸਵੀਰਾਂ ਹਨ । ਹੋਰ ਪੜ੍ਹੋ : ਗਾਇਕਾ ਸ਼ਿਪਰਾ ਗੋਇਲ ਪਹੁੰਚੀ ਸ੍ਰੀ ਅਨੰਦਪੁਰ ਸਾਹਿਬ, ਕਿਸਾਨਾਂ ਦੀ ਜਿੱਤ ਲਈ ਕੀਤੀ ਅਰਦਾਸ
samisha with family ਇਸ ਦੇ ਨਾਲ ਹੀ ਸ਼ਿਲਪਾ ਨੇ ਆਪਣੀ ਧੀ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਲੰਮੀ ਚੌੜੀ ਪੋਸਟ ਵੀ ਪਾਈ ਹੈ। shilpa ਦੱਸ ਦਈਏ ਕਿ ਰਾਜ ਕੁੰਦਰਾ ਅਤੇ ਸ਼ਿਲਪਾ ਸ਼ੈੱਟੀ ਦੇ ਘਰ ਬੀਤੇ ਸਾਲ ਸਮੀਸ਼ਾ ਨੇ ਸੈਰੋਗੇਸੀ ਦੇ ਜ਼ਰੀਏ ਜਨਮ ਲਿਆ ਸੀ ।

ਇਸ ਤੋਂ ਪਹਿਲਾਂ ਦੋਵਾਂ ਦਾ ਇੱਕ ਪੁੱਤਰ ਵੀ ਹੈ । ਪੰਜਾਬੀ ਮੂਲ ਦੇ ਰਾਜ ਕੁੰਦਰਾ ਇੱਕ ਵੱਡੇ ਬਿਜਨੇਸਮੈਨ ਹਨ।
 
View this post on Instagram
 

A post shared by Raj Kundra (@rajkundra9)

0 Comments
0

You may also like