ਸ਼ਿਲਪਾ ਸ਼ੈੱਟੀ ਨੇ ਆਪਣੇ ਬੇਟੇ ਵਿਯਾਨ ਦੇ ਜਨਮ ਦਿਨ ’ਤੇ ਸ਼ੇਅਰ ਕੀਤੀ ਇਹ ਖ਼ਾਸ ਵੀਡੀਓ

Written by  Rupinder Kaler   |  May 22nd 2020 08:39 AM  |  Updated: May 22nd 2020 08:39 AM

ਸ਼ਿਲਪਾ ਸ਼ੈੱਟੀ ਨੇ ਆਪਣੇ ਬੇਟੇ ਵਿਯਾਨ ਦੇ ਜਨਮ ਦਿਨ ’ਤੇ ਸ਼ੇਅਰ ਕੀਤੀ ਇਹ ਖ਼ਾਸ ਵੀਡੀਓ

ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਆਏ ਦਿਨ ਉਹ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ । ਇਸ ਸਭ ਦੇ ਚਲਦੇ ਉਹਨਾਂ ਨੇ ਬੀਤੇ ਦਿਨ ਆਪਣੇ ਬੇਟੇ ਦਾ ਜਨਮ ਦਿਨ ਮਨਾਇਆ ਹੈ । ਉਸ ਨੇ ਆਪਣੇ ਬੇਟੇ ਵਿਯਾਨ ਰਾਕ ਨੂੰ 8ਵੇਂ ਜਨਮ ਦਿਨ ਦੀ ਵਧਾਈ ਦਿੱਤੀ ਹੈ । ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ ਤੇ ਇੱਕ ਪੋਸਟ ਵਿੱਚ ਲਿਖਿਆ ਹੈ ‘ਮੇਰੇ ਪਿਆਰੇ ਬੇਟੇ ਵਿਯਾਨ ਰਾਜ ਤੈਨੂੰ 8ਵੇਂ ਜਨਮ ਦਿਨ ਦੀ ਵਧਾਈ ।

https://www.instagram.com/p/CAclC45htn9/

ਤੈਨੂੰ ਜਦੋਂ ਮੇਰੀ ਜ਼ਰੂਰਤ ਹੋਵੇਗੀ ਉਦੋਂ ਮੈਂ ਤੇਰੇ ਨਾਲ ਰਹਾਂਗੀ । ਤੈਨੂੰ ਪਿਆਰ ਕਰਨਾ ਕਦੇ ਵੀ ਨਹੀਂ ਛੱਡਾਂਗੀ, ਤੇਰੇ ਤੇ ਹਮੇਸ਼ਾ ਵਿਸ਼ਵਾਸ਼ ਕਰਾਂਗੀ ।ਤੂੰ ਮੇਰਾ ਸਭ ਤੋਂ ਚੰਗਾ ਬੇਟਾ ਹੈ, ਤੂੰ ਮੇਰਾ ਮਾਣ ਹੈ’ । ਵੀਡੀਓ ਦੇ ਕੋਲਾਜ਼ ਪੋਸਟ ਵਿੱਚ ਸ਼ਿਲਪਾ ਨੇ ਆਪਣੇ ਬੇਟੇ ਦੀਆਂ ਪੁਰਾਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਵਿੱਚ ਮਾਂ ਬੇਟਾ ਦੋਵੇਂ ਦਿਖਾਈ ਦੇ ਰਹੇ ਹਨ ।

https://www.instagram.com/p/CAb71PwBiNg/

ਤਸਵੀਰਾਂ ਵਿੱਚ ਵਿਯਾਨ ਦੇ ਬਚਪਨ ਦੀਆਂ ਯਾਦਾਂ ਹਨ । ਇੱਕ ਤਸਵੀਰ ਉਸ ਦੇ ਫੈਂਸੀ ਡ੍ਰੈਸ ਕੰਪੀਟੀਸ਼ਨ ਦੀ ਵੀ ਹੈ । ਕੁਝ ਤਸਵੀਰਾਂ ਵਿੱਚ ਵਿਯਾਨ ਆਪਣੇ ਪਤਾ ਨਾਲ ਦਿਖਾਈ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਿਲਪਾ ਸ਼ੈੱਟੀ ਅਕਸਰ ਆਪਣੇ ਪਰਿਵਾਰ ਨਾਲ ਫੋਟੋਆਂ ਸ਼ੇਅਰ ਕਰਦੀ ਰਹਿੰਦੀ ਹੈ ।

https://www.instagram.com/p/CAUUtkmhfNq/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network